ਵਿਜੀਲੈਂਸ ਵਿਭਾਗ ਵਲੋਂ ਰਿਸ਼ਵਲ ਲੈਂਦਾ ਕਾਨੂੰਗੋ ਗ੍ਰਿਫਤਾਰ

11/14/2019 7:56:05 PM

ਸ਼ੁਨਾਮ, ਊਧਮ ਸਿੰਘ ਵਾਲਾ, (ਮੰਗਲਾ)— ਸੁਨਾਮ ਤਹਿਸੀਲ ਕੰਪਲੈਕਸ ਤੋਂ ਵਿਜੀਲੈਂਸ ਵਿਭਾਗ ਵੱਲੋਂ ਇਕ ਕਾਨੁੰਗੋ ਨੂੰ ਉਸ ਦੇ ਦਫਤਰ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥ ਕਾਬੂ ਕਰਨ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵਿਜਿਲੈਂਸ ਵਿਭਾਗ ਦੇ ਐੱਸ. ਪੀ. ਵਿਸ਼ਾਲ ਸਭਰਵਾਲ ਨੇ ਦੱਸਿਆ ਕਿ ਸੋਨੀ ਸਿੰਘ ਪੁਤਰ ਕਰਮ ਸਿੰਘ ਨਾਮਕ ਵਿਅਕਤੀ ਦੇ ਭਰਾ ਦੀ ਜ਼ਮੀਨ ਜੋ ਕਿ ਬਹੁਤ ਸਮੇਂ ਪਹਿਲਾਂ ਸਰਕਾਰ ਵੱਲੋਂ ਅਕਵਾਇਰ ਕਰ ਲਈ ਗਈ ਪਰ ਉਸ ਜ਼ਮੀਨ ਦੇ ਮੁਆਵਜ਼ੇ ਦੇ ਰੁਪਏ ਹੁਣ ਤੱਕ ਮਾਲਕ ਨੂੰ ਨਹੀਂ ਮਿਲੇ ਸਨ ਜਿਸ ਦੀ ਰਿਪੋਰਟ ਕਾਨੁੰਗੋ ਨੇ ਬਣਾ ਕੇ ਫਾਇਲ ਨੂੰ ਤਹਿਸੀਲਦਾਰ ਅਤੇ ਐੱਸ. ਡੀ. ਐੱਮ ਦੇ ਕੋਲ ਭੇਜਣੀ ਸੀ ਪਰ ਇਸ ਦੇ ਲਈ ਕਾਨੁੰਗੋ ਵੱਲੋਂ ਫਾਇਲ ਨੂੰ ਤਿਆਰ ਕਰਕੇ ਦੇਣ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਪਰ ਦੋਨਾ 'ਚ ਸੌਦਾ 5,000 ਰੁਪਏ ਵਿਚ ਤੈਅ ਹੋ ਗਿਆ। ਜਿਸ ਦੀ ਜਾਣਕਾਰੀ ਸੋਨੀ ਸਿੰਘ ਵੱਲੋਂ ਉਨਾਂ ਨੂੰ ਦਿੱਤੀ ਗਈ ਅਤੇ ਟ੍ਰੈਪ ਲਗਾ ਕੇ ਵੀਰਵਾਰ ਕਾਨੂੰਗੋ ਅਵਤਾਰ ਸਿੰਘ ਨੂੰ ਉਸ ਦੇ ਦਫਤਰ ਵਿਚ ਹੀ ਰਿਸ਼ਵਤ ਲੈਂਦੇ ਰੰਗੇ ਹੱਥ ਸਰਕਾਰੀ ਗਵਾਹ ਐੱਸ. ਡੀ. ਓ ਭਵਾਨੀਗੜ ਬਿਜਲੀ ਵਿਭਾਗ ਪਲਜਿੰਦਰ ਸਿੰਘ ਅਤੇ ਘਰਾਚੋ ਦੇ ਏ. ਏ. ਈ. ਹਰਦੀਪ ਸਿੰਘ ਦੀ ਮੋਜੂਦਗੀ ਵਿਚ ਗ੍ਰਿਫਤਾਰ ਕੀਤਾ। ਇਸ ਮੌਕੇ 'ਤੇ ਉਨਾਂ ਦੇ ਨਾਲ ਇੰਸਪੈਕਟਰ ਦਰਸ਼ਨ ਸਿੰਘ ਸੈਣੀ, ਇੰਸਪੈਕਟਰ ਤਰਲੋਚਨ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਗੁਰਜੀਤ ਸਿੰਘ, ਹੋਲਦਾਰ ਰਾਜਵਿੰਦਰ ਸਿੰਘ, ਸ਼ਿਆਮ ਸੁੰਦਰ ਅਤੇ ਗੁਰਜਿੰਦਰ ਕੋਰ ਹਾਜ਼ਰ ਸਨ।

KamalJeet Singh

This news is Content Editor KamalJeet Singh