ਕਲਯੁੱਗੀ ਪੁੱਤ ਨੇ ਪਿਉ ਨੂੰ ਗਲਾ ਘੁੱਟ ਕੇ ਮਾਰਿਆ

07/08/2020 3:01:02 AM

ਫ਼ਰੀਦਕੋਟ, (ਰਾਜਨ)- ਘਰੇਲੂ ਵਿਵਾਦ ਦੇ ਚੱਲਦੇ ਬੀਤੀ ਦੇਰ ਰਾਤ ਗਏ ਇਕ ਕਲਯੁੱਗੀ ਪੁੱਤ ਵਲੋਂ ਆਪਣੇ ਸੁੱਤੇ ਹੋਏ ਪਿਉ ਦਾ ਗਲਾ ਘੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਚਰਨਜੀਤ ਸਿੰਘ (45) ਵਾਸੀ ਪਿੰਡ ਸਾਧਾਂਵਾਲਾ ਨੇ ਆਪਣੇ ਪਿਤਾ ਗੁਰਮੁਖ ਸਿੰਘ (70) ਨੂੰ ਦੇਰ ਰਾਤ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਉਪਰੰਤ ਉਸਨੇ ਆਪਣੇ ਆਪ ਨੂੰ ਪਿੰਡ ਗੋਲੇਵਾਲਾ ਦੀ ਪੁਲਸ ਚੌਂਕੀ ’ਚ ਜਾ ਕੇ ਪੁਲਸ ਹਵਾਲੇ ਕਰ ਦਿੱਤਾ। ਇਸਦੀ ਪੁਸ਼ਟੀ ਕਰਦਿਆਂ ਚੌਂਕੀ ਇੰਚਾਰਜ਼ ਰਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਜਾਰੀ ਹੈ।

Bharat Thapa

This news is Content Editor Bharat Thapa