''ਮੁੱਖ ਮੰਤਰੀ ਨੂੰ ਦਿੱਤੀਆਂ ਦਰਖਾਸਤਾਂ ਵੀ ਮੇਰੀ ਧੀ ਨੂੰ ਇਨਸਾਫ ਨਾ ਦਿਵਾ ਸਕੀਆਂ''

02/26/2020 4:02:43 PM

ਖਮਾਣੋਂ (ਜਟਾਣਾ) : ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀਆਂ ਦਰਖਾਸਤਾਂ ਵੀ ਮੇਰੀ ਧੀ ਨੂੰ ਇਨਸਾਫ਼ ਨਹੀਂ ਦਿਵਾ ਸਕੀਆਂ। ਇਹ ਵਿਚਾਰ ਸਾਂਝੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਦਰਖਾਸਤ ਦੀ ਕਾਪੀ ਵਿਖਾਉਂਦਿਆਂ ਵਾਰਡ ਨੰਬਰ 10 ਬਿਲਾਸਪੁਰ ਰੋਡ ਖਮਾਣੋਂ ਦੀ ਵਸਨੀਕ ਸੰਦੀਪ ਕੌਰ ਦੇ ਪਿਤਾ ਗੁਰਮੁੱਖ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਵਿਕਰਮ ਸਿੰਘ ਨਾਲ 2008 ਵਿਚ ਹੋਇਆ ਸੀ, ਜੋ ਪੰਜਾਬ ਪੁਲਸ 'ਚ ਨੌਕਰੀ ਕਰਦਾ ਹੈ। ਸੰਦੀਪ ਕੌਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਦਰਖਾਸਤ ਬਾਰੇ ਉਸ ਦੇ ਪਿਤਾ ਗੁਰਮੱਖ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦੀ ਦਾਜ ਲਈ ਕੁੱਟ-ਮਾਰ ਕੀਤੀ ਜਾਂਦੀ ਹੈ।

ਅਸੀਂ ਕਈ ਵਾਰ ਜ਼ਿਲਾ ਪੁਲਸ ਮੁਖੀ ਮੋਹਾਲੀ ਨੂੰ ਦਰਖਾਸਤਾਂ ਦਿੱਤੀਆਂ ਪਰ ਕਿਸੇ ਕੰਮ ਨਾ ਆਈਆਂ ਅਤ ਸਾਨੂੰ ਇਨਸਾਫ਼ ਨਹੀਂ ਮਿਲਿਆ। ਹੁਣ ਮੇਰੀ ਬੇਟੀ ਸੰਦੀਪ ਕੌਰ ਆਪਣੇ ਬੱਚਿਆਂ ਨੂੰ ਮਿਲਣ ਲਈ ਗਈ ਤਾਂ ਵਿਕਰਮ ਸਿੰਘ ਦੇ ਪਰਿਵਾਰ ਨੇ ਉਲਟਾ ਸੰਦੀਪ ਕੌਰ 'ਤੇ ਹੀ ਕੁੱਟ-ਮਾਰ ਦਾ ਦੋਸ਼ ਲਗਾ ਕੇ ਉਸ 'ਤੇ ਪੁਲਸ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਮੇਰੀ ਬੇਟੀ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਸਗੋਂ ਉਸ 'ਤੇ ਵੱਖ-ਵੱਖ ਧਾਰਾਵਾਂ ਲਾ ਕੇ ਉਸ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਜੋ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਸੰਦੀਪ ਕੌਰ ਨੇ ਇਨਸਾਫ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਇਨਸਾਫ਼ ਲਈ ਗੁਹਾਰ ਲਗਾਈ ਹੈ, ਤਾਂ ਜੋ ਉਸ ਖਿਲਾਫ਼ ਕੀਤੇ ਝੂਠੇ ਮਾਮਲੇ ਰੱਦ ਕੀਤੇ ਜਾ ਸਕਣ ਅਤੇ ਉਸ ਨੂੰ ਇਨਸਾਫ਼ ਮਿਲ ਸਕੇ।
 

Anuradha

This news is Content Editor Anuradha