ਇਨਸਾਫ ਦੀ ਮੰਗ ਨੂੰ ਲੈ ਕੇ ਕਿਸਾਨ ਚੜ੍ਹਿਆ ਟੈਂਕੀ ''ਤੇ, ਪ੍ਰਸ਼ਾਸਨ ਨੂੰ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ

06/06/2020 2:49:59 PM

ਤਪਾ ਮੰਡੀ (ਸ਼ਾਮ,ਗਰਗ): ਇੱਥੋਂ ਦੇ ਗੁਆਂਢੀ ਪਿੰਡ ਘੁੜੈਲੀ ਦੇ ਕਿਸਾਨ ਵਲੋਂ ਤੇਲ ਦੀਆਂ ਬੋਤਲਾਂ-ਮਾਚਿਸ ਲੈ ਕੇ ਪਿੰਡ ਦੀ ਵਾਟਰ ਵਰਕਸ ਦੀ ਟੈਂਕੀ 'ਤੇ ਚੜ ਕੇ ਇਨਸਾਫ ਨਾ ਮਿਲਣ ਕਾਰਨ ਪ੍ਰਸ਼ਾਸਨ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਕਿਸਾਨ ਸਵਰਨ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਨੇ ਪਿੰਡ ਦੇ ਹੀ ਇਕ ਵਿਅਕਤੀ ਗੁਰਚਰਨ ਸਿੰਘ ਨੂੰ ਲਗਭਗ 6 ਕਨਾਲਾਂ ਜ਼ਮੀਨ ਕਈ ਸਾਲਾਂ ਤੋਂ ਠੇਕੇ ਤੇ ਦਿੱਤੀ ਹੋਈ ਸੀ,ਹੁਣ ਉਸ ਦੇ ਪਿਤਾ ਨੇ ਖੁਦ ਕਾਸ਼ਤ ਕਰਨ ਲਈ ਠੇਕੇ ਤੋਂ ਜਮੀਨ ਛੁਡਵਾਉਣ ਲਈ ਪੰਚਾਇਤ 'ਚ ਬੈਠ ਕੇ ਲਿਖਤੀ ਰਾਜੀਨਾਮਾ ਕੀਤਾ ਸੀ ਪਰ ਰਾਜੀਨਾਮਾ ਦੇ ਉਲਟ ਗੁਰਚਰਨ ਸਿੰਘ ਨੇ ਜ਼ਮੀਨ ਛੱਡਣ ਦੀ ਥਾਂ ਉਸ ਤੇ ਮੁੜ ਕਬਜ਼ਾ ਕਰਨ ਦੀ ਨੀਅਤ ਨਾਲ ਖੇਤ ਨੂੰ ਪਾਣੀ ਲਾ ਦਿੱਤਾ ਪਰ ਮੇਰੇ ਪਿਤਾ ਨੇ ਪਾਣੀ ਲੱਗੇ ਖੇਤ 'ਚ ਰਾਜੀਨਾਮੇ ਅਨੁਸਾਰ ਕਬਜ਼ਾ ਲੈਣ ਲਈ ਉਸ 'ਚ ਬਾਜਰੇ ਦਾ ਛਿੱਟਾ ਦੇ ਦਿੱਤਾ ਪਰ ਬਾਅਦ 'ਚ ਮੁੜ ਕਬਜ਼ਾ ਕਰਨ ਦੀ ਧਮਕੀ ਪਿਤਾ ਨੂੰ ਮਿਲਣ ਕਾਰਨ ਉਸ ਨੇ ਖੁਦਕੁਸ਼ੀ ਕਰਨ ਦੀ ਨੀਅਤ ਨਾਲ ਪੈਟਰੋਲ ਦੀ ਬੋਤਲ ਸਮੇਤ ਮਾਚਿਸ ਲੈ ਕੇ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਗਿਆ ਹੈ।

PunjabKesari

ਮੌਕੇ ਤੇ ਹਾਜ਼ਰ ਪੰਚਾਇਤ ਦੇ ਸਾਬਕਾ ਸਰਪੰਚ ਹਰਦੀਪ ਸਿੰਘ,ਸਰਪੰਚ ਸੁਖਪ੍ਰੀਤ ਕੌਰ ਸਮੇਤ ਪਤਵੰਤਿਆਂ ਨੇ ਦੱਸਿਆ ਕਿ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਕਿ ਗੁਰਚਰਨ ਸਿੰਘ ਆਪਣਾ ਲਿਖਤੀ ਹਿਸਾਬ ਪੰਚਾਇਤ ਨੂੰ ਦੇਵੇਗਾ ਪਰ ਤਿੰਨ ਵਾਰ ਇਕੱਠ ਹੋਣ ਦੇ ਬਾਵਜੂਦ ਵੀ ਉਹ ਅਪਣੀ ਲਿਖਤਾ ਹਿਸਾਬ ਪੇਸ਼ ਨਾ ਕਰ ਸਕਿਆਂ ਬਲਕਿ ਸਮਝੋਤੇ ਦੇ ਉਲਟ ਕਾਰਵਾਈ ਕੀਤੀ ਹੈ ਜਿਸ ਕਾਰਨ ਅਸੀਂ ਹੁਣ ਸਾਰੀ ਪੰਚਾਇਤ ਕਿਸਾਨ ਸਵਰਨ ਸਿੰਘ ਨਾਲ ਖੜ•ੇ ਹਾਂ। ਜਦ ਗੁਰਚਰਨ ਸਿੰਘ ਦਾ ਪੱਖ ਸੁਣਿਆਂ ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਸਵਰਨ ਸਿੰਘ ਨੂੰ ਪੈਸੇ ਦਿੰਦਾ ਆ ਰਿਹਾ ਹੈ ਅਤੇ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਅਪਣੀ ਵਾਹੀਯੋਗ ਜਮੀਨ ਬੈਅ ਕਰ ਦੇਵੇਗਾ ਪਰ ਉਹ ਅਪਣੇ ਵਾਅਦੇ ਤੋਂ ਭੱਜ ਗਿਆ। ਮੋਕੇ ਤੇ ਪੁੱਜੇ ਸੰਬੰਧਿਤ ਐਸ.ਐਚ.ਓ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਖਬਰ ਲਿਖੇ ਜਾਣ ਤੱਕ ਪਿੰਡ ਪੰਚਾਇਤ,ਪਤਵੰਤਿਆਂ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਕਿਸਾਨ ਟੈਂਕੀ 'ਤੇ ਡਟਿਆਂ ਖੜਾ ਸੀ,ਕਿਸਾਨ ਵਾਰ-ਵਾਰ ਅਪਣੇ ਉਪਰ ਪੈਟਰੋਲ ਛਿੜਕਕੇ ਮਾਚਸ ਲਾਉਣ ਦੀ ਧਮਕੀ ਦੇ ਰਿਹਾ ਸੀ। ਮੌਕੇ 'ਤੇ ਵੱਡੀ ਗਿਣਤੀ 'ਚ ਪਿੰਡ ਨਿਵਾਸੀ ਹਾਜ਼ਰ ਸਨ।


Shyna

Content Editor

Related News