ਕਬਾਡ਼ੀਏ ਦੀ ਦੁਕਾਨ ਤੋਂ ਜਿਮ ਦਾ ਸਾਮਾਨ ਬਰਾਮਦ

09/18/2018 12:13:22 AM

ਸ਼ੇਰਪੁਰ, (ਅਨੀਸ਼)– ਸ਼ੇਰਪੁਰ ਦੀ ਪੁਲਸ ਨੇ ਸ਼ਹਿਰ ਦੇ ਇਕ ਕਬਾਡ਼ੀਏ ਤੋਂ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਮਾਰ ਕੇ  ਜਿਮ ਦਾ ਸਾਮਾਨ ਬਰਾਮਦ ਕੀਤਾ  ਹੈ, ਜਿਸ ਦੀ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਕਿ ਜਿਮ ਦਾ ਸਾਮਾਨ ਨੌਜਵਾਨਾਂ ਕੋਲ ਪਹੁੰਚਣ ਦੀ ਬਜਾਏ ਇਕ ਕਬਾਡ਼ੀਏ ਦੀ ਦੁਕਾਨ ’ਤੇ ਕਿਵੇਂ ਪਹੁੰਚਿਆ।  ਪਤਾ ਲੱਗਾ ਹੈ ਕਿ  ਜਿਮ ਦਾ ਇਹ ਸਾਮਾਨ ਸਰਕਾਰੀ ਹੈ   ਜੋ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ  ਕਿਸੇ ਕਲੱਬ ਨੂੰ ਦਿੱਤਾ  ਗਿਆ ਸੀ । ਥਾਣਾ  ਸ਼ੇਰਪੁਰ ਦੇ ਮੁਖੀ ਮਨੋਜ ਗੋਰਸੀ (ਪ੍ਰੋਬੇਸ਼ਨ) ਡੀ. ਐੱਸ. ਪੀ.  ਨੇ ਆਪਣੀ ਪੁਲਸ ਪਾਰਟੀ ਨਾਲ  ਇਕ ਕਬਾਡ਼ੀਏ ਦੀ ਦੁਕਾਨ ’ਤੇ ਰੇਡ ਕੀਤੀ, ਜਿਥੋ ਜਿਮ ਦਾ ਸਾਮਾਨ ਬਰਾਮਦ ਹੋਇਆ  ਪਰ ਇਹ ਜਿਮ ਦਾ ਸਾਮਾਨ ਇਕ ਕਬਾਡ਼ੀ ਦੀ ਦੁਕਾਨ ’ਤੇ ਕਿਸ ਤਰ੍ਹਾਂ ਵੇਚਿਆ ਗਿਆ ਅਤੇ ਕਿਸਨੇ  ਪਹੁੰਚਾਇਆ, ਇਹ ਇਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ।