ਸ਼ਹਿਰ ''ਚ ਪਾਰਕ ਨਾ ਹੋਣ ਕਾਰਨ ਲੋਕਾਂ ਨੂੰ ਮਜ਼ਬੂਰਨ ਮੁਹੱਲਿਆਂ ''ਚ ਮਨਾਉਣੇ ਪੈ ਰਹੇ ਸਾਂਝੇ ਤਿਓਹਾਰ

08/02/2019 7:11:56 PM

ਬੁਢਲਾਡਾ,(ਮਨਜੀਤ): ਸਥਾਨਕ ਸ਼ਹਿਰ ਦੇ ਓਵਰਬ੍ਰਿਜ ਨੇੜੇ ਲਤਾ ਰਾਣੀ ਪਤਨੀ ਅਸ਼ੋਕ ਕੁਮਾਰ ਭੀਖੀ ਵਾਲਿਆਂ ਦੀ ਅਗਵਾਈ ਹੇਠ ਮੁਹੱਲੇ ਦੀਆਂ ਔਰਤਾਂ ਨੇ ਤੀਆਂ ਦਾ ਤਿਓਹਾਰ ਧੂਮ-ਧਾਮ ਨਾਲ ਮਨਾਇਆ। ਜਾਣਕਾਰੀ ਦਿੰਦਿਆਂ ਅਮ੍ਰਿਤਾ ਰਾਣੀ ਨੇ ਦੱਸਿਆ ਕਿ ਇਸ ਤੀਆਂ ਦੇ ਮੇਲੇ ਵਿੱਚ ਗਿੱਧਾ, ਬੋਲੀਆਂ, ਤਮੋਲਾ ਤੇ ਚੂੜੀਆਂ ਦੇ ਮੁਕਾਬਲੇ ਕਰਵਾਏ ਗਏ ਤੇ ਇਨ੍ਹਾਂ ਮੁਕਾਬਲਿਆਂ 'ਚ ਔਰਤਾਂ ਤੇ ਬੱਚੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਾਰਡ ਵਾਸੀਆਂ ਨੇ ਕਿਹਾ ਕਿ ਸ਼ਹਿਰ ਅੰਦਰ ਕੋਈ ਵਿਸ਼ੇਸ਼ ਪਾਰਕ ਜਾਂ ਸਾਂਝੀ ਜਗ੍ਹਾ ਨਾ ਹੋਣ ਕਾਰਨ ਇਹ ਤੀਆਂ ਦਾ ਇੱਕ ਦਿਨ ਦਾ ਤਿਓਹਾਰ ਮੁਹੱਲੇ 'ਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਵਿੱਚ ਅੱਧੀ ਦਰਜਨ ਦੇ ਕਰੀਬ ਪਾਰਕ ਵੱਖ-ਵੱਖ ਵਾਰਡਾਂ ਦੇ ਮੁਹੱਲਿਆਂ 'ਚ ਬਣਾਏ ਜਾਣ ਤਾਂ ਜੋ ਸਵੇਰੇ-ਸ਼ਾਮ ਅਜਿਹੇ ਖੁਸ਼ੀਆਂ ਭਰੇ ਸਾਂਝੇ ਤਿਓਹਾਰ ਇੱਕਠੇ ਹੋ ਕੇ ਮਨਾਏ ਜਾ ਸਕਣ। ਇਸ ਮੌਕੇ ਮੋਨਾ ਰਾਣੀ, ਹਨੀਸ਼ ਰਾਣੀ, ਅਮ੍ਰਿਤਾ, ਪ੍ਰੀਤੀ, ਸੋਨੀਆ, ਨੇਹਾ ਰਾਣੀ, ਰਿੰਪੀ, ਅੰਜਲੀ, ਸੰਤੋਸ਼ ਰਾਣੀ ਧਲੇਵਾਂ ਤੋਂ ਇਲਾਵਾ ਹੋਰ ਵੀ ਮੁਹੱਲੇ ਦੀਆਂ ਔਰਤਾਂ ਮੌਜੂਦ ਸਨ। ਨਗਰ ਕੌਂਸਲ ਬੁਢਲਾਡਾ ਦੀ ਸਾਬਕਾ ਪ੍ਰਧਾਨ ਬੀਬੀ ਬਲਵੀਰ ਕੌਰ ਨੇ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਪਾਰਕ ਦਾ ਨਿਰਮਾਣ ਕਰਵਾਉਣ ਤਾਂ ਜੋ ਖੁਸ਼ੀਆਂ ਦੇ ਤਿਓਹਾਰ ਸਾਂਝੀ ਥਾਂ 'ਤੇ ਮਨਾਏ ਜਾ ਸਕਣ। 


Related News