ਨੌਕਰੀ ਦੇ ਨਾਂ ''ਤੇ ਨੌਜਵਾਨਾਂ ਨੂੰ ਠੱਗ ਰਹੇ ਕਾਂਗਰਸੀ

03/12/2020 5:45:34 PM

ਮੋਗਾ (ਵਿਪਨ): ਨੌਕਰੀਆਂ ਦੇਣ ਦੇ ਨਾਂ 'ਤੇ ਅਕਸਰ ਹੀ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਠੱਗੀ ਦਾ ਮਾਮਲਾ ਜੁੜਿਆ ਹੈ ਕਾਂਗਰਸ ਨੇਤਾ ਦੇ ਨਾਲ। ਰਾਸ਼ਟਰੀ ਮਜ਼ਦੂਰ ਕਾਂਗਰਸ (ਇੰਟਕ) ਐੱਸ.ਸੀ. ਸੈੱਲ ਦੇ ਪੰਜਾਬ ਪ੍ਰਧਾਨ ਲਖਬੀਰ ਸਿੰਘ ਬੱਧਣ ਨੇ ਤਿੰਨ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਿਆਂ ਦੀ ਠੱਗੀ ਮਾਰੀ ਹੈ। ਪੀੜਤ ਨੌਜਵਾਨਾਂ ਮੁਤਾਬਕ ਲਖਬੀਰ ਬੱਧਣ ਤੇ ਉਸਦੇ ਦੋ ਸਾਥੀਆਂ ਨੇ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ 'ਚ ਨੌਕਰੀ ਦੇਣ ਦੇ ਨਾਂ 'ਤੇ ਠੱਗੀ ਮਾਰੀ ਹੈ। ਨੌਜਵਾਨਾਂ ਨੂੰ ਜਾਲੀ ਨਿਯੁਕਤੀ ਪੱਤਰ ਵੀ ਦਿੱਤੇ ਅਤੇ ਉਸ ਦੇ ਬਾਅਦ ਬੇਰੋਜ਼ਗਾਰ ਨੌਜਵਾਨ ਦਾ ਮੋਬਾਇਲ ਨੰਬਰ ਬਲੈਕ ਲਿਸਟ 'ਚ ਪਾ ਕੇ ਬੰਦ ਕਰ ਦਿੱਤਾ। ਹੁਣ ਨਾ ਨੌਕਰੀ ਦਿਲਵਾ ਰਿਹਾ ਹੈ ਅਤੇ ਨਾ ਉਨ੍ਹਾਂ ਦੇ ਪੈਸੇ ਵਾਪਸ ਕਰ ਰਿਹਾ ਹੈ।

ਦੂਜੇ ਪਾਸੇ ਪੁਲਸ ਨੇ ਕਿਹਾ ਕਿ ਮਿਲੀ ਸ਼ਿਕਾਇਤ ਮੁਤਾਬਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


Shyna

Content Editor

Related News