ਜੇ.ਐੱਨ.ਯੂ. ਹਿੰਸਾ 'ਤੇ ਸਾਧੂ ਸਿੰਘ ਧਰਮਸੋਤ ਦਾ ਬਿਆਨ (ਵੀਡੀਓ)

01/06/2020 4:06:26 PM

ਨਾਭਾ (ਰਾਹੁਲ): ਨਾਭਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੀਤੀ ਰਾਤ ਦਿੱਲੀ ਦੇ ਜੇ.ਐਨ.ਯੂ. ਵਿਖੇ ਹੋਏ ਵਿਦਿਆਰਥੀਆਂ ਤੇ ਹਮਲੇ ਦੀ ਘਟਨਾ ਤੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਅੱਜ ਦੇਸ਼ ਦੇ ਅੰਦਰ ਹਿੰਦੁਸਤਾਨ ਦੇ ਸੰਵਿਧਾਨ ਨੂੰ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ ਮੋਦੀ ਦੀਆਂ ਚਾਲਾਂ ਨੂੰ ਸਾਡੇ ਦੇਸ਼ ਦੇ ਬੱਚੇ, ਅਤੇ ਆਉਣ ਵਾਲਾ ਭਵਿੱਖ ਸਾਰੇ ਸਮਝਦੇ ਹਨ। ਧਰਮਸੋਤ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਜੋ ਪਾਕਿਸਤਾਨ ਦੇ ਹਾਲਾਤ ਲੋਕ ਧਰਮ ਦੇ ਖਿਲਾਫ ਚੱਲ ਰਹੇ ਹਨ ਉਹ ਬਹੁਤ ਮਾੜਾ ਹੈ। ਪਾਕਿਸਤਾਨ ਕਦੇ ਨਾ ਦੋਸਤ ਸੀ ਤੇ ਨਾ ਦੋਸਤ ਹੈ ਤੇ ਨਾ ਦੋਸਤ ਰਹੇਗਾ।

ਅੱਗੇ ਬੋਲਦਿਆਂ ਹਰਸਿਮਰਤ ਤੇ ਪਲਟਵਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਇਨ੍ਹਾਂ ਨੂੰ ਤਾਂ ਸਿਰਫ ਆਪਣੀ ਕੁਰਸੀ ਨਾਲ ਪਿਆਰ ਹੈਂ ਚਾਹੇ ਸਾਰਾ ਅਕਾਲੀ ਦਲ,  ਚਾਹੇ ਸਾਰਾ ਪੰਜਾਬ ਰੁੜ੍ਹ ਜਾਵੇ। ਅਕਾਲੀ ਦਲ 'ਚ ਜੋ ਪਾਰਟੀ ਛੱਡ ਕੇ ਜਾ ਰਹੇ ਹਨ ਇਹ ਸਾਰਾ ਬਾਦਲ ਪਰਿਵਾਰ ਦੀਆਂ ਨੀਤੀਆਂ ਕਰਕੇ ਹੀ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਨਾਭਾ ਵਿਖੇ ਪਹੁੰਚੇ ਸਾਧੂ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ 1 ਕਰੋੜ 10 ਲੱਖ ਦੇ ਚੈੱਕ ਦਿੱਤੇ ਗਏ ਹਨ। 500 ਦੇ ਕਰੀਬ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਦੇ ਚੈੱਕ ਦਿੱਤੇ ਗਏ ਹਨ ਅਤੇ 350 ਦੇ ਕਰੀਬ ਬੱਸ ਪਾਸ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਾ ਲੋਕਾਂ ਨੂੰ ਭਾਰੀ ਲਾਭਾ ਮਿਲੇਗਾ।


Shyna

Content Editor

Related News