ਜੈਤੇ ''ਚ ਕਾਰ ਤੇ ਜੀਪ ਦੀ ਭਿਆਨਕ ਟੱਕਰ, 4 ਦੀ ਹਾਲਤ ਗੰਭੀਰ

01/04/2020 12:52:25 AM

ਜੈਤੋ,(ਵਿਪਨ): ਜੈਤੋ ਦੇ ਨਾਲ ਲੱਗਦੇ ਪਿੰਡ ਚੰਦਭਾਨ ਵਿਖੇ ਇਕ ਕਾਰ ਤੇ ਜੀਪ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਕਾਰ ਤੇ ਜੀਪ 'ਚ ਸਵਾਰ 8 ਲੋਕ 'ਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਹਾਲਤ ਵਾਲਿਆਂ ਨੂੰ ਬਠਿੰਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨਾਂ 'ਚੋਂ ਇਕ 7 ਸਾਲਾਂ ਬੱਚੀ ਵੀ ਸ਼ਾਮਲ ਹੈ। ਕਾਰ ਸਵਾਰ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।


Related News