ਸੜਕ ਹਾਦਸੇ ਦੌਰਾਨ ਬਿਜਲੀ ਮਹਿਕਮੇ ਦੇ ਜੇ. ਈ. ਦੀ ਮੌਤ

10/18/2019 7:44:35 PM

ਮੂਨਕ, (ਸੈਣੀ)— ਪਿੰਡ ਬੰਗਾਂ ਦੇ ਵਸਨੀਕ ਮਨਪ੍ਰੀਤ ਸ਼ਰਮਾ (30) ਪੁੱਤਰ ਜਸਵੰਤ ਰਾਏ ਜੋ ਕਿ ਮੂਨਕ ਵਿਖੇ ਬੰਗਾਂ ਗ੍ਰੀਡ 'ਚ ਬਿਜਲੀ ਮਹਿਕਮੇ 'ਚ ਬਤੌਰ ਜੇ. ਈ. ਸੇਵਾਵਾਂ ਨਿਭਾਅ ਰਿਹਾ ਸੀ, ਦੀ ਪਾਤੜਾਂ-ਮੂਨਕ ਰੋਡ 'ਤੇ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਸ਼ਰਮਾ ਦਫਤਰੀ ਕੰਮ-ਕਾਜ ਲਈ ਆਪਣੇ ਮੋਟਰਸਾਈਕਲ 'ਤੇ ਪਿੰਡ ਤੋਂ ਪਾਤੜਾਂ ਜਾ ਰਿਹਾ ਸੀ ਤਾਂ ਖਾਨੇਵਾਲ (ਪਟਿਆਲਾ) ਪਿੰਡ ਕੋਲ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ। ਹਾਦਸੇ 'ਚ ਗੰਭੀਰ ਜ਼ਖ਼ਮੀ ਹੋਣ 'ਤੇ ਅਮਰ ਹਸਪਤਾਲ ਪਟਿਆਲਾ ਦਾਖਲ ਕੀਤਾ ਗਿਆ ਅਤੇ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਨਪ੍ਰੀਤ ਸ਼ਰਮਾ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ ਤੇ ਡੇਢ ਸਾਲ ਦੀ ਧੀ ਛੱਡ ਗਿਆ।

KamalJeet Singh

This news is Content Editor KamalJeet Singh