UPSC ਪ੍ਰੀਖਿਆ ''ਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੇ ਜਸਪਿੰਦਰ ਸਿੰਘ ਨੇ ਕੀਤਾ 33ਵਾਂ ਰੈਂਕ ਹਾਸਲ

05/31/2022 10:13:51 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਜ਼ਿਲ੍ਹੇ ਦੇ ਪਿੰਡ ਭੁੱਲਰ ਦੇ ਆਮ ਕਿਸਾਨ ਦੇ ਪੁੱਤਰ ਨੇ ਯੂ. ਪੀ. ਐੱਸ. ਸੀ. ਦੇ ਆਏ ਨਤੀਜੇ 'ਚ 33ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁੱਲਰ ਪਿੰਡ ਦੇ ਕਿਸਾਨ ਨਛੱਤਰ ਸਿੰਘ ਭੁੱਲਰ ਤੇ ਨਵਦੀਪ ਕੌਰ ਭੁੱਲਰ ਦੇ ਬੇਟੇ ਜਸਪਿੰਦਰ ਸਿੰਘ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ।

ਜਸਪਿੰਦਰ ਸਿੰਘ ਨੇ 12ਵੀਂ ਤੱਕ ਦੀ ਪੜ੍ਹਾਈ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਅਤੇ ਇਸ ਉਪਰੰਤ ਬੀ. ਏ. ਐੱਲ. ਐੱਲ. ਬੀ. ਪੰਜਾਬ ਯੂਨੀਵਰਸਿਟੀ ਤੋਂ ਕੀਤੀ। 27 ਸਾਲ ਦੇ ਜਸਪਿੰਦਰ ਨੇ ਦੂਜੀ ਵਾਰ ਇਹ ਪ੍ਰੀਖਿਆ ਦਿੱਤੀ ਅਤੇ 33ਵਾਂ ਰੈਂਕ ਹਾਸਲ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਸੀਨੀਅਰ ਆਗੂ ਬਲਰਾਜ ਸਿੰਘ ਭੁੱਲਰ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਕਹੀ ਇਹ ਗੱਲ (ਵੀਡੀਓ)

Mukesh

This news is Content Editor Mukesh