ਜਾਪਾਨ ਅਤੇ ਦੱਖਣੀ ਕੋਰੀਆ ਦੇ ਯਾਤਰੀਆਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ : ਬਲਬੀਰ ਸਿੱਧੂ

02/17/2020 1:14:59 AM

ਚੰਡੀਗਡ਼੍ਹ, (ਅਸ਼ਵਨੀ)- ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ-19 (ਕੋਰੋਨਾ ਵਾਇਰਸ) ਦੀ ਸਕਰੀਨਿੰਗ ਦੀ ਸੂਚੀ ’ਚ 2 ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਸੂਬੇ ਵਲੋਂ ਚੀਨ, ਹਾਂਗਕਾਂਗ, ਥਾਈਲੈਂਡ ਅਤੇ ਸਿੰਗਾਪੁਰ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਸੀ, ਹੁਣ ਜਾਪਾਨ ਅਤੇ ਦੱਖਣੀ ਕੋਰੀਆ ਦੇ ਯਾਤਰੀਆਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਇਸ ਸਬੰਧੀ ਦਿਸ਼ਾ-ਨਿਰਦੇਸ਼ ਸਾਰੇ ਜ਼ਿਲਿਆਂ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਅਤੇ ਮੋਹਾਲੀ, ਜਿੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਨੂੰ ਜਾਰੀ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ’ਤੇ ਅਮਲ ਕਰਦਿਆਂ ਸਿਹਤ ਵਿਭਾਗ ਵਲੋਂ ਸਿੰਗਾਪੁਰ ਤੋਂ ਪਰਤਣ ਵਾਲੇ 23 ਯਾਤਰੀਆਂ ਦੀ ਪਛਾਣ ਕੀਤੀ ਗਈ ਹੈ। ਜੰਮੂ ਨਾਲ ਸਬੰਧਤ ਇਕ ਯਾਤਰੀ ਨੂੰ ਬੁਖ਼ਾਰ ਸੀ ਅਤੇ ਉਸ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜਿਆ ਗਿਆ, ਜਿੱਥੇ ਉਸ ਨੂੰ ਵੱਖਰੇ ਵਾਰਡ ’ਚ ਰੱÎਖਿਆ ਗਿਆ। ਉਕਤ ਯਾਤਰੀ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਵਿਖੇ ਹੁਣ ਤੱਕ ਕਰੀਬ 22000 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ। ਵਾਹਗਾ ਬਾਰਡਰ ਅਤੇ ਡੇਰਾ ਬਾਬਾ ਨਾਨਕ ਚੈੱਕ ਪੋਸਟਾਂ ਵਿਖੇ ਕਰੀਬ 7500 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ। ਬਲਬੀਰ ਸਿੱਧੂ ਨੇ ਦੱÎਸਿਆ ਕਿ ਹੁਣ ਤੱਕ 1603 ਯਾਤਰੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਜਾਂ ਫਿਰ ਆਪਣੀ ਯਾਤਰਾ ਦੌਰਾਨ ਹਵਾਈ ਅੱਡਿਆਂ ’ਤੇ ਰੁਕੇ ਸਨ। ਉਨ੍ਹਾਂ ਦੱਸਿਆ ਕਿ 39 ਨਮੂਨਿਆਂ ਦੀ ਜਾਂਚ ’ਚੋਂ 38 ਨਮੂਨੇ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਕ ਬੱਚਾ, ਜੋ ਯਾਤਰਾ ਦੌਰਾਨ ਥਾਈਲੈਂਡ ’ਚ ਰੁਕਿਆ ਸੀ, ਨੂੰ ਬਰਨਾਲਾ ਦੇ ਜ਼ਿਲਾ ਹਸਪਤਾਲ ’ਚ ਵੱਖਰੇ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਦੱÎਸਿਆ ਕਿ 947 ਯਾਤਰੀ 28 ਦਿਨਾਂ ਦਾ ਅਤਿ ਸੰਵੇਦਨਸ਼ੀਲ ਸਮਾਂ ਪੂਰਾ ਕਰ ਚੁੱਕੇ ਹਨ ਅਤੇ 567 ਵਿਅਕਤੀਆਂ ਨੂੰ ਘਰ ’ਚ ਵੱਖਰੇ ਰੱÎਖਿਆ ਗਿਆ ਹੈ ਅਤੇ ਸਿਹਤ ਵਿਭਾਗ ਦੇ ਅਮਲੇ ਵਲੋਂ ਇਨ੍ਹਾਂ ਦੀ ਸਿਹਤ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਉਕਤ 6 ਦੇਸ਼ਾਂ ਦੀ ਯਾਤਰਾ ਕਰ ਕੇ ਪੰਜਾਬ ਪਰਤੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ 104 ਹੈਲਪਲਾਈਨ, ਸਟੇਟ ਅਤੇ ਜ਼ਿਲਾ ਆਈ. ਡੀ. ਐੱਸ. ਪੀ. ਯੂਨਿਟਾਂ ’ਤੇ ਰਿਪੋਰਟ ਕਰਨ ਤਾਂ ਜੋ ਟੀਮਾਂ ਉਨ੍ਹਾਂ ਕੋਲ ਪਹੁੰਚ ਕਰ ਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਸਕਣ। ਉਨ੍ਹਾਂ ਕੋਰੋਨਾ ਵਾਇਰਸ ਸਬੰਧੀ ਲਗਾਤਾਰ ਨਿਗਰਾਨੀ ਰੱਖਣ ਲਈ ਆਈ. ਡੀ. ਐੱਸ. ਪੀ. ਦੀਆਂ ਟੀਮਾਂ (ਇੰਟੈਗ੍ਰੇਟਿਡ ਡਿਜ਼ੀਜ਼ ਸਰਵਿਲਾਂਸ ਪ੍ਰੋਗਰਾਮ) ਦੇ ਸਖ਼ਤ ਯਤਨਾਂ ਦੀ ਸ਼ਲਾਘਾ ਕੀਤੀ।

Bharat Thapa

This news is Content Editor Bharat Thapa