ਜਲਾਲਾਬਾਦ ਦੇ ਥਾਣਾ ਸਿਟੀ 'ਚ ਹਵਾਲਾਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

07/30/2020 8:28:04 PM

ਜਲਾਲਾਬਾਦ,(ਸੇਤੀਆ) - ਜਲਾਲਾਬਾਦ ਦੇ ਥਾਣਾ ਸਿਟੀ ਦੇ ਸਟਾਫ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਥਾਣੇ ਨਾਲ ਸਬੰਧਤ ਇਕ ਹਵਾਲਾਤੀ ਕੋਰੋਨਾ ਪਾਜ਼ਟਿਵ ਪਾਇਆ ਗਿਆ। ਥਾਣੇ ਨਾਲ ਸਬੰਧਿਤ ਜਾਂਚ ਅਧਿਕਾਰੀ ਸਚਿਨ ਕੁਮਾਰ ਨੇ ਦੱਸਿਆ ਕਿ 22 ਜੁਲਾਈ ਧਾਰਾ 307 ਅਧੀਨ ਮੁਕੱਦਮਾ ਨੰਬਰ-13 ਦਰਜ਼ ਕੀਤਾ ਗਿਆ ਸੀ, ਜਿਸ 'ਚ ਤਿੰਨ ਮੁਲਜ਼ਮਾਂ 'ਚ 2 ਮੁਲਜ਼ਮ ਫੜ੍ਹ ਲਏ ਗਏ ਸਨ ਅਤੇ 25 ਜੁਲਾਈ ਨੂੰ ਦਸ਼ਮੇਸ਼ ਨਗਰੀ ਨਾਲ ਸਬੰਧਤ ਤੀਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਨ੍ਹਾਂ 'ਚ 2 ਮੁਲਜ਼ਮਾਂ ਦੇ 25 ਜੁਲਾਈ ਨੂੰ ਸੈਂਪਲ ਭਿਜਵਾਏ ਗਏ ਹਨ ਅਤੇ ਜਿੰਨ੍ਹਾਂ ਦੀ ਰਿਪੋਰਟ ਨੈਗਟਿਵ ਆਈ, ਜਦਕਿ 27 ਜੁਲਾਈ ਨੂੰ ਤੀਜੇ ਮੁਲਜ਼ਮ ਦੇ ਸੈਂਪਲ ਭੇਜੇ ਗਏ ਸਨ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੇ ਦੱਸਿਆ ਕਿ ਤੀਜੇ ਮੁਲਜ਼ਮ ਦੀ ਗ੍ਰਿਫਤਾਰੀ ਦੌਰਾਨ ਉਹ ਗਏ ਸਨ ਅਤੇ ਉਨ੍ਹਾਂ ਨੇ ਖੁਦ ਨੂੰ ਏਕਾਂਤਵਾਸ ਕਰ ਲਿਆ ਹੈ। ਇਸ ਸਬੰਧੀ ਜਦ ਡੀ. ਐਸ. ਪੀ. ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਜਲਾਲਾਬਾਦ ਦੇ ਪੂਰੇ ਸਟਾਫ ਨੂੰ ਏਕਾਂਤਵਾਸ ਕਰਕੇ ਸੈਂਪਲਿੰਗ ਕਰਵਾਈ ਜਾ ਰਹੀ ਹੈ ਅਤੇ ਥਾਣਾ ਸਿਟੀ ਨੂੰ ਸੈਨੀਟਾਈਜ਼ਰ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਥਾਣਾ ਸਿਟੀ ਦੇ ਕੰਮ-ਕਾਜ ਨੂੰ ਕਿਧਰੇ ਹੋਰ ਸ਼ਿਫਟ ਕੀਤਾ ਜਾਵੇਗਾ ਅਤੇ ਸਟਾਫ ਵੀ ਇਕ ਵਾਰ ਨਵਾਂ ਕੰਮ ਕਰੇਗਾ।

ਫਿਰੋਜ਼ਪੁਰ ਜ਼ਿਲ੍ਹੇ 'ਚ ਵੀ ਵੱਧ ਰਿਹੈ ਕੋਰੋਨਾ ਦਾ ਖਤਰਾ

ਪੰਜਾਬ ਦੇ ਜਿਥੇ ਕਈ ਹਿੱਸਿਆਂ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਉਥੇ ਹੀ ਕੋਰੋਨਾ ਫਿਰੋਜ਼ਪੁਰ ਜ਼ਿਲ੍ਹੇ 'ਚ ਵੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਫਿਰੋਜ਼ਪੁਰ 'ਚ 38 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 38 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਲੋਕਾਂ 'ਚ ਹਫੜਾ-ਦਫੜੀ ਮਚ ਗਈ ਹੈ, ਜਦਕਿ ਜ਼ਿਲ੍ਹਾ ਫਿਰੋਜ਼ਪੁਰ 'ਚ ਅਜੇ ਬਹੁਤ ਸਾਰੇ ਲੋਕਾਂ ਦੀ ਕੋਰੋਨਾ ਰਿਪੋਰਟ ਸਬੰਧੀ ਕਰਵਾਏ ਗਏ ਟੈਸਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਹਤ ਵਿਭਾਗ ਵਲੋਂ ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1721, ਲੁਧਿਆਣਾ 2833, ਜਲੰਧਰ 2165, ਮੋਹਾਲੀ 'ਚ 770, ਪਟਿਆਲਾ 'ਚ 1588, ਹੁਸ਼ਿਆਰਪੁਰ 'ਚ 536, ਤਰਨਾਰਨ 336, ਪਠਾਨਕੋਟ 'ਚ 353, ਮਾਨਸਾ 'ਚ 112, ਕਪੂਰਥਲਾ 242, ਫਰੀਦਕੋਟ 271, ਸੰਗਰੂਰ 'ਚ 1019, ਨਵਾਂਸ਼ਹਿਰ 'ਚ 299, ਰੂਪਨਗਰ 234, ਫਿਰੋਜ਼ਪੁਰ 'ਚ 335, ਬਠਿੰਡਾ 331, ਗੁਰਦਾਸਪੁਰ 490, ਫਤਿਹਗੜ੍ਹ ਸਾਹਿਬ 'ਚ 333, ਬਰਨਾਲਾ 179, ਫਾਜ਼ਿਲਕਾ 263, ਮੋਗਾ 316, ਮੁਕਤਸਰ ਸਾਹਿਬ 271 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।


Deepak Kumar

Content Editor

Related News