ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਪਿੰਡ ਟਿਵਾਣਾ ਕਲਾਂ ਬਣਿਆ ਚਿੱਟੇ ਨਸ਼ੇ ਦਾ ਗੜ੍ਹ

11/27/2020 6:02:14 PM

ਜਲਾਲਾਬਾਦ (ਜਤਿੰਦਰ): ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਪਰ ਹੁਣ ਪੰਜਾਬ ਦੇ 'ਚ ਛੇਵਾਂ ਦਰਿਆ ਨਸ਼ੇ ਦਾ ਵੱਗਣ ਦੇ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਤਬਾਹ ਹੁੰਦੀ ਹੈ ਜਾ ਰਹੀ ਹੈ ਅਤੇ ਚਿੱਟੇ ਦਾ ਨਸ਼ਾ, ਹੈਰੋਇਨ, ਸਮੈਕ, ਨਸ਼ੀਲੀਆਂ ਗੋਲੀਆਂ ਦੇ ਨਾਲ ਹੋਰ ਵੀ ਸਿੰਥੈਟਿਕ ਨਸ਼ੇ ਜਵਾਨੀ ਨੂੰ ਘੂਣ ਵਾਂਗ ਖਾ ਰਹੇ ਹਨ। ਪੰਜਾਬ 'ਚ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਅਕਸਰ ਹੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ: ਦਿੱਲੀ ਸਰਹੱਦ 'ਤੇ ਪਹੁੰਚੇ ਕਿਸਾਨਾਂ ਦੇ ਕਾਫ਼ਲੇ, ਖੇਤੀਬਾੜੀ ਮੰਤਰੀ ਨੇ ਅੰਦੋਲਨ ਖ਼ਤਮ ਕਰਨ ਦੀ ਕੀਤੀ ਅਪੀਲ 

ਵਰਣਯੋਗ ਗੱਲ ਇਹ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਦੇ ਵਲੋਂ ਪੰਜਾਬ 'ਚੋਂ 4 ਹਫਤੇ 'ਚ ਨਸ਼ੇ ਦਾ ਲੱਕ ਤੋੜ ਦਾ ਪੰਜਾਬ ਦੀ ਜਨਤਾ ਦੇ ਨਾਲ ਅਹਿਮ ਵਾਅਦਾ ਕੀਤਾ ਗਿਆ ਸੀ। ਪਰ ਕੈਪਟਨ ਦੀ ਸਰਕਾਰ ਨੂੰ ਸੱਤਾ 'ਚ ਆਏ ਸਾਢੇ 3 ਸਾਲ ਤੋਂ ਵਧੇਰੇ ਦਾ ਸਮਾਂ ਹੋਣ ਦੇ ਬਵਾਜੂਦ ਵੀ ਪੰਜਾਬ ਭਰ 'ਚ ਨਸ਼ੇ ਦਾ ਕਾਰਬਾਰ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਜਿਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਸਰਕਾਰ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ਅਤੇ ਚਿੱਟੇ ਨਸ਼ੇ ਦੇ ਨਾਲ ਆਏ ਦਿਨੀਂ ਮਾਵਾਂ ਦੇ ਪੁੱਤਰ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਪਰ ਸਿਰਫ਼ ਤਾਂ ਸਿਰਫ਼ ਸਰਕਾਰਾਂ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਸਿਰਫ਼ ਖਾਨਾਪੂਰਤੀ ਦੇ ਨਾਮ 'ਤੇ ਕੰਮ ਕਰਕੇ ਪੀੜਤ ਲੋਕਾਂ ਦੀਆਂ ਅੱਖਾਂ ਤੋਂ ਹੰਝੂ ਪੁੱਜਣ ਦਾ ਕੰਮ ਕਰਦੀਆਂ ਹਨ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸਕੇ ਭੈਣ ਭਰਾ ਦੀ ਹੋਈ 

ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਬਲਾਕ ਅੰਦਰ ਪਿੰਡ ਚੱਕ ਬਲੋਚਾ ਮਹਾਲਮ 'ਚ ਚਿੱਟੇ ਨਸ਼ੇ ਦੇ ਨਾਲ, ਨਾਜਾਇਜ਼ ਸ਼ਰਾਬ ਦੀ ਤਸਕਰੀ ਤੋਂ ਇਲਾਵਾ ਚਿੱਟੇ ਨਸ਼ੇ ਦਾ ਕਾਰੋਬਾਰ ਕਰਨ 'ਚ ਬਦਨਾਮ ਹੋ ਚੁੱਕਿਆ ਸੀ। ਪਰ ਹੁਣ ਥਾਣਾ ਸਿਟੀ ਜਲਾਲਾਬਾਦ ਦੀ ਹਦੂਦ ਦੇ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਦੀ ਅਬਾਦੀ ਲਗਭਗ 450 ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਇਸਦੇ ਪਿੰਡ ਦੇ ਜ਼ਿਆਦਾਤਾਰ ਲੋਕ ਚਿੱਟੇ ਨਸ਼ੇ, ਨਸ਼ੀਲੀਆਂ ਗੋਲੀਆਂ ਦੀ ਵੱਡੇ ਪੱਧਰ 'ਤੇ ਵਿੱਕਰੀ ਕਰ ਕੇ ਵੱਡੀਆਂ ਆਲੀਸ਼ਾਨ ਕੋਠੀਆਂ ਬਣਾ ਕੇ  ਹਰ ਰੋਜ਼ ਲੱਖਾਂ ਰੁਪਏ ਦੀ ਕਮਾਈ ਕਰਕੇ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਨਸ਼ੇੜੀ ਕਿਸਮ ਤੇ ਲੋਕ ਸਵੇਰੇ ਤੋਂ ਪਿੰਡ ਅੰਦਰ ਦਾਖ਼ਲ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਰਾ ਦਿਨ ਨਸ਼ੇ ਦੀ ਖਰੀਦ ਕਰਨ ਦਾ ਸਿਲਸਿਲਾ ਬਦਸੂਤਰ ਜਾਰੀ ਹੈ।

ਇਹ ਵੀ ਪੜ੍ਹੋ: ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ

ਨਸ਼ੇੜੀ ਕਿਸਮ ਦੇ ਲੋਕ ਨਸ਼ਾ ਲੈਣ ਤੋਂ ਬਾਅਦ ਟੀਕਿਆਂ ਦੇ ਰਾਹੀਂ ਸਰਿੰਜਾਂ ਨਾਲ ਨਸ਼ੇ ਦਾ ਸੇਵਨ ਕਰਦੇ ਆਮ ਹੀ ਪਿੰਡ ਦੇ ਚੌਂਕਾਂ, ਗਲੀਆਂ ਤੇ ਪਿੰਡ ਦੇ ਮੁੱਖ ਰਸਤਿਆਂ 'ਤੇ ਆਮ ਦਿਖਾਈ ਦਿੰਦੇ ਹਨ ਅਤੇ ਜਿਨ੍ਹਾਂ ਨੂੰ ਕੋਈ ਵੀ ਪਿੰਡ ਦੇ ਲੋਕ ਅਜਿਹਾ ਕਰਨ ਤੋਂ ਰੋਂਕਦੇ ਹਨ ਤਾਂ ਇਹ ਨਸ਼ੇੜੀ ਲੋਕ ਨਸ਼ਾ ਤਸਕਰਾਂ ਦੀ ਸਹਾਇਤਾ ਦੇ ਨਾਲ ਉਨ੍ਹਾਂ ਦੇ ਘਰਾਂ 'ਚ ਦਾਖ਼ਲ ਹੋ ਕੇ ਉਨ੍ਹਾਂ ਦਾ ਜਾਨੀ ਜਾਂ ਮਾਲੀ ਨੁਸਕਾਨ ਕਰ ਦਿੰਦੇ ਹਨ ਅਤੇ ਪਿੰਡ ਦੇ ਲੋਕਾਂ ਇਨ੍ਹਾਂ ਨਸ਼ਾ ਤਸਕਰਾ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ। ਪਿੰਡ ਟਿਵਾਣਾ 'ਚ ਨਸ਼ੇ ਦੀ ਹੋਰ ਰਹੀ ਤਸਕਰੀ ਵੀ ਸ਼ਹਿਰ ਅੰਦਰ ਹੋ ਰਹੀਆਂ ਮੋਟਰਸਾਈਕਲ ਚੋਰੀਆਂ ਦੀਆਂ ਘਟਨਾਵਾਂ, ਕਤਲ , ਮੋਬਾਇਲ ਫੋਨ ਚੋਰੀ ਪਿੰਡ ਟਿਵਾਣਾ 'ਚ ਵਿੱਕ ਰਹੇ ਚਿੱਟੇ ਨਸ਼ੇ ਕਾਰਨ ਹੀ ਪੈਂਦਾ ਹੋਇਆ ਰਹੀਆਂ ਹਨ ਅਤੇ ਜਿਥੇ ਕਿ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੋਣ ਕਾਰਨ ਨਸ਼ਾ ਤਸਕਰ ਮੋਟੀ ਕਮਾਈ ਕਰਕੇ ਆਪਣੀ ਬੈਂਕ ਬੈਲਸ ਕਾਇਮ ਕਰ ਰਹੇ ਹਨ। ਵਰਨਯੋਗ ਗੱਲ ਇਹ ਹੈ ਕਿ ਲੋਕਾਂ ਨੂੰ ਦੁੱਧ ਦਹੀ ਆਦਿ ਸਾਮਾਨ ਲੈਣ ਲਈ ਦੁਕਾਨਾਂ 'ਤੇ ਜਾਣਾ ਪੈਂਦਾ ਹੈ ਪਰ ਪਿੰਡ ਟਿਵਾਣਾਂ ਕਲਾਂ ਦੇ ਨਸ਼ਾ ਤਸਕਰ ਚਿੱਟੇ ਨਸ਼ੇ ਦੀ ਸਪਲਾਈ ਘਰਾਂ ਤੱਕ ਵੀ ਪੁਲਸ ਦੇ ਡਰ ਭੈਅ ਤੋਂ ਬਿਨਾਂ ਹੀ ਕਰ ਰਹੇ ਹਨ।  

ਇਹ ਵੀ ਪੜ੍ਹੋ: ਸ਼ਹੀਦ ਸਿਪਾਹੀ ਸੁਖਬੀਰ ਸਿੰਘ ਦੇ ਪਰਿਵਾਰ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ

ਇਥੇ ਹੀ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਖੁਫੀਆਂ ਏਜੰਸੀਆਂ ਵੀ ਇਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਦੀਆਂ ਸਲਾਖਾਂ ਪਿੱਛੇ ਬੰਦ ਕਰਨ ਵੀ ਨਕਾਮ ਸਾਬਤ ਹੋ ਰਹੀਆਂ ਹਨ। ਪਿੰਡ ਅੰਦਰ ਵਿੱਕ ਰਹੇ ਚਿੱਟੇ ਨਸ਼ੇ ਦੀਆਂ ਤਸਵੀਰਾਂ ਜਗਬਾਣੀ ਟੀਮ ਵੱਲੋਂ ਆਪਣੇ ਕੈਮਰੇ 'ਚ ਕੈਦ ਕਰਕੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਨਸ਼ਾ ਮੁਕਤੀ ਮੁਹਿੰਮ ਦੀ ਪੋਲ੍ਹ ਖੋਲਦਿਆਂ ਸਰਕਾਰ ਤੇ ਪ੍ਰਸ਼ਾਸਨ ਦੇ ਸਾਹਮਣੇ ਲਿਆਂਦੀਆਂ ਹਨ। ਹੁਣ ਵੇਖਣਾ ਹੈ ਕਿ 'ਜਗਬਾਣੀ' ਦੀ ਟੀਮ ਨੇ ਆਪਣੀ ਜਾਨ ਨਾਲ ਖੇਡ ਕੇ ਨੌਜਵਾਨ ਪੀੜ੍ਹੀ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਰੋਂਕਣ ਲਈ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਆਪਣਾ ਫਰਜ਼ ਪੂਰਾ ਕੀਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੇ ਉਚ ਅਧਿਕਾਰੀ ਪਿੰਡ ਟਿਵਾਣਾ ਕਲਾਂ ਦੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਕੋਈ ਅਹਿਮ ਭੂਮਿਕਾ ਨਿਭਾਉਂਦੇ ਹਨ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ। ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਪਿੰਡ 'ਚ ਸਪੈਸ਼ਲ ਟੀਮ ਭੇਜ ਕੇ ਨਸ਼ੇ ਦੀ ਤਸਕਰੀ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ।  

ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ: ਐੱਸ.ਐੱਸ.ਪੀ. ਸ.ਹਰਜੀਤ ਸਿੰਘਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਸ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਜੇਕਰ ਕੋਈ ਵੀ ਨਸ਼ਾ ਵੇਚਦਾ ਵਿਅਕਤੀ ਪੁਲਸ ਦੇ ਵਲੋਂ ਫੜ੍ਹਿਆ ਜਾਂਦਾ ਹੈ ਤਾਂ ਪੁਲਸ ਦੇ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪਿੰਡ ਟਿਵਾਣਾ ਕਲਾਂ 'ਚ ਨਸ਼ੇ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Shyna

This news is Content Editor Shyna