ਜਲਾਲਾਬਾਦ ਨਾਲ ਸਬੰਧਤ ਪਰਿਵਾਰ ਦੇ ਡੇਢ ਸਾਲਾ ਬੱਚੇ ਦੀ ਮਹਾਰਾਸ਼ਟਰ ''ਚ ਮੌਤ

05/01/2020 8:19:00 PM

ਜਲਾਲਾਬਾਦ,(ਸੇਤੀਆ, ਸੁਮਿਤ, ਟੀਨੂੰ) : ਸ਼ਹਿਰ ਦੀ ਜੰਮੂ ਬਸਤੀ ਨਾਲ ਸਬੰਧਤ ਪਰਿਵਾਰ ਦੇ ਡੇਢ ਸਾਲਾ ਬੱਚੇ ਦੀ ਮਹਾਰਾਸ਼ਟਰ ਦੇ ਨਾਸਿਕ 'ਚ ਮੌਤ ਹੋ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਸ਼ਿਵਪੁਰੀ 'ਚ ਦਫਨਾਇਆ ਗਿਆ। ਉਧਰ ਬੱਚੇ ਮਾਤਾ-ਪਿਤਾ ਅਤੇ ਭੈਣ ਨੂੰ ਸਿਹਤ ਵਿਭਾਗ ਵਲੋਂ ਕੁਆਰੰਟਾਈਨ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਗੁਰਬਚਨ ਸਿੰਘ ਵਾਸੀ ਜੰਮੂ ਬਸਤੀ ਮਹਾਰਾਸ਼ਟਰ ਦੇ ਸ਼ਹਿਰ ਨਾਸਿਕ 'ਚ ਪਤਨੀ ਮਮਤਾ ਰਾਣੀ ਅਤੇ ਬੱਚੀ ਗੁਰਸਿਰਤ ਕੌਰ, ਡੇਢ ਸਾਲਾ ਬੇਟਾ ਕਸ਼ਿਸ਼ ਨਾਲ ਰਹਿ ਰਿਹਾ ਸੀ, ਜਿੱਥੇ ਉਸ ਦੀ ਬੇਟੇ ਦੀ ਹਾਲਤ ਅਚਾਨਕ ਖਰਾਬ ਹੋ ਗਈ, ਜਿਸ ਨੂੰ 29 ਅਪ੍ਰੈਲ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਚਿਕਨ ਪੌਕਸ ਨਾਲ ਮੌਤ ਹੋ ਗਈ। ਉਧਰ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਜਲਾਲਾਬਾਦ ਪਹੁੰਚੇ, ਜਿਥੇ ਸਿਹਤ ਵਿਭਾਗ ਵਲੋਂ ਆਪਣੀ ਨਿਗਰਾਨੀ ਹੇਠ ਡੇਢ ਸਾਲਾ ਬੱਚੇ ਨੂੰ ਦਫਨਾਇਆ ਗਿਆ ਅਤੇ ਨਾਲ ਹੀ ਬੱਚੇ ਦੇ ਮਾਤਾ-ਪਿਤਾ ਅਤੇ ਭੈਣ ਨੂੰ ਸਿਹਤ ਵਿਭਾਗ ਵਲੋਂ ਕੁਆਰੰਟੀਨ ਕਰ ਦਿੱਤਾ ਗਿਆ। ਉਧਰ ਇਸ ਮ੍ਰਿਤਕ ਬੱਚੇ ਦੀ ਕੋਰੋਨਾ ਜਾਂਚ ਸਬੰਧੀ ਸੈਂਪਲਿੰਗ ਕਰਨ ਨੂੰ ਲੈ ਕੇ ਫੋਨ ਤੇ ਐਮ. ਐਮ. ਓ. ਅੰਕੁਰ ਉਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਕਿਉਂਕਿ ਡੈਡ ਬਾਡੀ ਸੀਲਡ ਹੈ । ਇਸ ਲਈ ਸਸਕਾਰ ਲਈ ਭੇਜ ਦਿੱਤਾ ਹੈ। ਉਧਰ ਇਸ ਸਬੰਧੀ ਜਦੋਂ ਸਿਵਲ ਸਰਜਨ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰਨ ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

Deepak Kumar

This news is Content Editor Deepak Kumar