''ਜ਼ਿਮਣੀ ਚੋਣਾਂ ਦੌਰਾਨ ਜਾਖੜ ਨੂੰ ਜਲਾਲਾਬਾਦ ਤੋਂ ਦਿੱਤੀ ਜਾਵੇ ਟਿਕਟ''

06/17/2019 1:04:35 PM

ਜਲਾਲਾਬਾਦ (ਬੰਟੀ) – ਜਲਾਲਾਬਾਦ ਦੇ ਸਾਬਕਾ ਹਲਕਾ ਵਿਧਾਇਕ ਸੁਖਬੀਰ ਸਿੰਘ ਬਾਦਲ ਨੇ ਐੱਮ.ਪੀ. ਬਣ ਜਾਣ ਮਗਰੋਂ ਐੱਮ.ਐੱਲ.ਏ ਦੀ ਸੀਟ ਤੋਂ ਜਿਵੇਂ ਹੀ ਅਸਤੀਫਾ ਦਿੱਤਾ, ਉਦੋਂ ਹੀ ਕਾਂਗਰਸ ਪਾਰਟੀ ਦੇ ਦਰਜ਼ਨ ਦੇ ਕਰੀਬ ਆਗੂਆਂ ਨੇ ਦਾਅਵੇਦਾਰੀਆਂ ਜਤਾਣੀਆਂ ਸ਼ੁਰੂ ਕਰ ਦਿੱਤੀਆਂ। ਉਕਤ ਆਗੂ ਭਾਵੇਂ ਕਿਸੇ ਵੀ ਬਿਰਾਦਰੀ ਦੇ ਹੋਣ, ਕੋਈ ਆਪਣੇ ਆਪ ਨੂੰ ਘੱਟ ਨਹੀਂ ਦੱਸ ਰਿਹੈ। ਬੀਤੇ ਦਿਨੀਂ ਕਈ ਕਾਂਗਰਸੀ ਲੀਡਰ ਦਿੱਲੀ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਚੁੱਕੇ ਹਨ, ਜੋ ਜਿਮਣੀ ਚੌਣਾਂ ਦੀ ਟਿਕਟ ਦੀਆਂ ਦਾਅਵੇਦਾਰੀਆਂ ਪੱਕੀਆਂ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਹਾਈਕਮਾਨ ਨੇ ਹਾਂ ਕਰ ਦਿੱਤੀ ਹੈ ਅਤੇ ਇਥੋਂ ਉਨ੍ਹਾਂ ਦੀ ਟਿਕਟ ਪੱਕੀ ਹੈ। 

ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰਿਆਂ ਨੂੰ ਹਾਈਕਮਾਨ ਨੇ ਥਾਪੀ ਦੇ ਦਿੱਤੀ ਹੈ ਅਤੇ ਸਭ ਵੱਖਰੀਆਂ-ਵੱਖਰੀਆਂ ਮੀਟਿੰਗਾਂ ਅਤੇ ਪ੍ਰਚਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਹੀ ਟਿਕਟ ਮਿਲਣੀ ਹੈ। ਉਕਤ ਆਗੂ ਵੱੱਧ ਤੋਂ ਵੱਧ ਇੱਕਠ ਦਿਖਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ ਅਤੇ ਆਪੋ-ਆਪਣੀ ਡੱਫਲੀ ਵਜਾ ਰਹੇ ਹਨ। ਅਜਿਹਾ ਦੇਖ ਕੇ ਕਾਂਗਰਸ ਪਾਰਟੀ ਦੀ ਫੁੱਟ ਸਾਫ ਜ਼ਾਹਿਰ ਹੁੰਦੀ ਨਜ਼ਰ ਆ ਰਹੀ ਹੈ, ਜੋ ਹਰ ਵਾਰ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਬਣਦੀ ਹੈ ਅਤੇ ਪਾਰਟੀ ਦੀ ਬੇੜੀ ਡੋਬਣ 'ਚ ਅਹਿਮ ਰੋਲ ਅਦਾ ਕਰਦੀ ਹੈ।  ਇਸ ਸਬੰਧ 'ਚ ਹਲਕੇ ਦੀ ਆਮ ਜਨਤਾ ਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਜਲਾਲਾਬਾਦ ਤੋਂ ਜ਼ਿਮਣੀ ਚੋਣ ਲਈ ਕਾਂਗਰਸ ਪਾਰਟੀ ਦੇ ਪ੍ਰ੍ਰਧਾਨ ਸੁਨੀਲ ਜਾਖੜ ਨੂੰ ਹੀ ਹਲਕਾ ਜਲਾਲਾਬਾਦ ਤੋਂ ਖੜ੍ਹਾ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਕਾਂਗਰਸੀ ਲੀਡਰ ਉਨ੍ਹਾਂ ਦੀ ਮੁਕਾਲਫਥ ਨਹੀਂ ਕਰੇਗਾ ਤੇ ਕਾਂਗਰਸ ਪਾਰਟੀ ਦੇ ਨੇਤਾ ਤੇ ਵਰਕਰ ਇੱਕਠੇ ਹੋ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪੋ-ਆਪਣੇ ਖੇਤਰ ਤੋਂ ਜਾਖੜ ਨੂੰ ਵੱਧ ਤੋਂ ਵੱਧ ਲੀਡ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਜਨਤਾ ਦਾ ਕਹਿਣਾ ਸੀ ਕਿ ਹਲਕਾ ਜਲਾਲਾਬਾਦ ਦੇ ਕਾਂਗਰਸੀ ਲੀਡਰਾਂ ਨੂੰ ਜੋੜਣ ਦਾ ਇਹ ਇਕੋ-ਇਕ ਰਾਸਤਾ ਹੈ।


rajwinder kaur

Content Editor

Related News