ਤੂਫਾਨ ਨੇ ਜਲਾਲਾਬਾਦ ''ਚ ਮਚਾਈ ਭਾਰੀ ਤਬਾਹੀ, ਅੱਧਾ ਦਰਜਨ ਤੋਂ ਵੱਧ ਸ਼ੈਲਰ ਮਿੱਲਾਂ ਦੀਆਂ ਉੱਡੀਆਂ ਛੱਤਾਂ

07/12/2020 3:31:07 PM

ਜਲਾਲਾਬਾਦ (ਸੇਤੀਆ): ਸ਼ਨੀਵਾਰ ਵਾਰ ਦੇਰ ਰਾਤ ਨੂੰ ਆਏ ਤੂਫਾਨ ਨੇ ਜਲਾਲਾਬਾਦ ਹਲਕੇ ਅੰਦਰ ਭਾਰੀ ਤਬਾਹੀ ਮਚਾਈ। ਤੂਫਾਨ ਦੇ ਕਾਰਣ ਸ਼ਹਿਰ ਦੇ ਨਾਲ ਅੱਧਾ ਦਰਜਨ ਤੋਂ ਵੱਧ ਸ਼ੈਲਰ ਮਿੱਲਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਤੇ ਕਈਆਂ ਦੀਆਂ ਚਾਦਰਾਂ ਉੱਡਣ ਕਾਰਣ ਹੇਠਾਂ ਮਸ਼ੀਨਰੀ ਤੇ ਸਟੋਰ ਕੀਤੇ ਚਾਵਲ ਦਾ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਕਈ ਸ਼ੈਲਰਾਂ ਦੀਆਂ ਦੀਵਾਰਾਂ ਵੀ ਡਿੱਗੀਆਂ ਤੇ ਕਾਹਨੇ ਵਾਲਾ ਰੋਡ ਤੇ ਹੋਰ ਕਈ ਥਾਵਾਂ 'ਤੇ ਦੇੱਖਤ ਤੇ ਖੰਬੇ ਵੀ ਡਿੱਗੇ, ਜਿਸ ਕਾਰਣ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਵੀ ਪ੍ਰਭਾਵਤ ਰਹੀ।

PunjabKesari

ਜਾਣਕਾਰੀ ਮੁਤਾਬਕ ਰਾਤ ਕਰੀਬ 12 ਵਜੇ ਹਲਕੀ ਬਰਸਾਤ ਸ਼ੁਰੂ ਹੋ ਗਈ ਅਤੇ ਇਸ ਦੇ ਨਾਲ ਤੇਜ਼ ਰਫਤਾਰ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਹਵਾਵਾਂ ਨੇ ਤੂਫਾਨ ਦਾ ਰੂਪ ਧਾਰਣ ਕਰ ਲਿਆ ਅਤੇ ਇਸ ਤੂਫਾਨ ਦੇ ਨਾਲ ਸ਼ਹਿਰ ਦੇ ਕਾਹਨੇ ਵਾਲਾ ਰੋਡ ਤੇ ਆਰ.ਐੱਸ ਰਾਈਸ ਮਿਲ ਦੀ ਸੋਲਟੋਕਸ ਇਮਾਰਤ ਦੀ ਛੱਤ ਉੱਡ ਗਈ।ਮਿਲ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਰਾਤ ਆਏ ਤੂਫਾਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਇਸੇ ਤਰ੍ਹਾਂ ਕਾਹਨੇ ਵਾਲੇ ਰੋਡ ਤੇ ਕੁਮਾਰ ਇੰਡਸਟਰੀ ਦੇ ਮਾਲਕ ਵਿਵੇਕ ਕੁਮਾਰ ਨੇ ਦੱਸਿਆ ਤੂਫਾਨ ਨਾਲ ਇੱਕ ਸ਼ੈਡ ਦੀਆਂ ਚਾਦਰਾਂ ਉੱਡ ਗਈਆਂ ਤੇ ਨਾਲ ਰਾਈਸ ਮਿਲ ਦੀਆਂ ਦੀਵਾਰਾਂ ਡਿੱਗੀਆਂ ਹਨ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਿਸਾਨ ਵਾਲਾ ਰੋਡ ਤੇ ਬਾਬਾ ਸੇਵਾ ਸਿੰਘ ਇੰਡਸਟਰੀ ਦਾ ਵੀ ਵੱਡਾ ਨੁਕਸਾਨ ਹੋਇਆ ਹੈ।

PunjabKesari

ਬਾਬਾ ਟਿੱਕਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕੇ ਰਾਤ ਨੂੰ ਆਏ ਤੂਫਾਨ ਨਾਲ ਸੋਲਟੋਕਸ ਬਿਲਡਿੰਗ ਛੱਤ ਦੀਆਂ ਚਾਦਰਾਂ ਉੱਡ ਗਈਆਂ, ਜਿਸ ਨਾਲ ਮਸ਼ੀਨਰੀ ਨੂੰ ਨੁਕਸਾਨ ਹੋਇਆ ਹੈ,ਤੇ ਚਾਵਲ ਵੀ ਭਿੱਜ ਗਏ। ਇਸ ਤੋਂ ਇਲਾਵਾ ਰਾਈਸ ਮਿਲ ਦੀਆਂ ਦੀਵਾਰਾਂ ਡਿੱਗਣ ਨਾਲ ਲੱਖਾਂ ਰੁਪਏ ਨੁਕਸਾਨ ਹੋਇਆ ਹੈ।ਟਿਵਾਣਾ ਰੋਡ ਤੇ ਸੱਤਿਅਮ ਇੰਡਸਟਰੀ ਦੀ ਦੀਵਾਰ ਡਿੱਗੀ ਤੇ ਲੇਬਰ ਦੇ ਰਹਿਣ ਵਾਲੇ ਕਮਰੇ ਦੀਆਂ ਛੱਤਾਂ ਉੱਡ ਗਈਆਂ।ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ।ਸੱਤਿਅਮ ਇੰਡਸਟਰੀ ਦੇ ਮਾਲਕ ਐਭ ਸੇਤੀਆ ਨੇ ਦੱਸਿਆ ਕੇ ਇਸ ਤੂਫਾਨ ਨਾਲ ਨੁਕਸਾਨ ਹੋਇਆ ਹੈ ਤੇ ਦੋ ਵਾਰ ਪਹਿਲਾਂ ਵੀ ਆਏ ਤੂਫਾਨ ਨਾਲ ਭਾਰੀ ਨੁਕਸਾਨ ਹੋਇਆ ਸੀ। ਇਸ ਤਰ੍ਹਾਂ ਅਰਾਈਆਂ ਵਾਲਾ ਰੋਡ ਤੇ ਜਗਦੀਸ਼ ਰਾਈਸ ਮਿਲ ਦਾ ਸ਼ੈਡ ਡਿੱਗਣ ਨਾਲ ਲੱਖਾਂ ਰੁਪਏ ਨੁਕਸਾਨ ਹੋਇਆ ਹੈ।


Shyna

Content Editor

Related News