ਜਲਾਲਾਬਾਦ: ਚੋਰਾਂ ਨੇ ਬੋਲਿਆ ਧਾਵਾ, 5 ਤੋਲੇ ਗਹਿਣੇ ਸਣੇ ਹੋਰ ਕਈ ਸਾਮਾਨ ਚੋਰੀ

07/12/2020 1:25:30 PM

ਜਲਾਲਾਬਾਦ (ਜਤਿੰਦਰ,ਨਿਖੰਜ ): ਜਲਾਲਾਬਾਦ ਦੀ ਦਸ਼ਮੇਸ਼ ਨਗਰੀ ਵਿਖੇ ਰਿਸ਼ਤੇਦਾਰੀ 'ਚ ਗਏ ਇੱਕ ਪਰਿਵਾਰ ਦੇ ਘਰ 'ਚ ਚੋਰਾਂ ਵਲੋਂ 5 ਤੋਲੇ ਸੋਨੇ ਦੇ ਗਹਿਣੇ ਅਤੇ 55 ਹਜ਼ਾਰ ਦੀ ਨਕਦੀ ਤੋਂ ਇਲਾਵਾ 1 ਐੱਲ.ਈ.ਡੀ. ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਹੋਣ ਦੀ ਸੂਚਨਾ  ਮਿਲਣ 'ਤੇ ਪੀੜਤ ਦੇ ਮੁਖੀ ਵਲੋਂ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।  

ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀ ਜਸਵਿੰਦਰ ਸਿੰਘ ਵਾਸੀ ਦਸਮੇਸ਼ ਨਗਰੀ ਨੇ ਦੱਸਿਆ ਕਿ ਬੀਤੀ 9 ਜੁਲਾਈ ਗੁਰੂਹਰਸਹਾਏ ਦੇ ਪਿੰਡ ਝਾਵਲਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਸਨ। ਪੀੜਤ ਨੇ ਅੱਗੇ ਦੱਸਿਆ ਕਿ ਅੱਜ ਸਵੇਰੇ ਸਮੇਂ ਉਨ੍ਹਾਂ ਦੇ ਗੁਆਂਢੀ ਵਲੋਂ ਫੋਨ ਕਰ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ  ਉਨ੍ਹਾਂ ਦੇ ਘਰ ਦਾ ਮੁੱਖ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਹੈ ਅਤੇ ਜਦੋਂ ਉਨ੍ਹਾਂ ਨੇ ਵਾਪਸ ਘਰ ਆ ਕੇ ਅੰਦਰ ਦੇਖਿਆ ਤਾਂ ਸਾਰੇ ਕਮਰਿਆਂ ਦੇ ਜਿੰਦਰੇ ਟੁੱਟੇ ਪਏ ਸਨ ਅਤੇ ਉਸਦੇ ਦੇ ਘਰ ਦਾ ਸਾਰਾ ਸਾਮਾਨ ਇਧਰ-ਉਧਰ ਹੋਇਆ ਪਿਆ ਹੈ ਅਤੇ ਕਮਰੇ ਦੇ ਅੰਦਰ ਲੱਗੀ ਹੋਈ 32 ਇੰਚ ਐੱਲ.ਈ.ਡੀ.,55 ਹਜ਼ਾਰ ਰੁਪਏ ਦੀ ਨਕਦੀ ਅਤੇ 5 ਤੋਲੇ ਸੋਨੇ ਦੇ ਗਹਿਣੇ ਆਦਿ ਗਾਇਬ ਸਨ। ਪੀੜਤ ਵਿਅਕਤੀ ਨੇ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਜਲਦੀ ਤੋਂ ਜਲਦੀ ਭਾਲ ਕਰਕੇ ਉਸਦੀ ਨਕਦੀ ਅਤੇ ਸੋਨੇ ਦੇ ਗਹਿਣੇ ਵਾਪਸ ਦਿਵਾਏ ਜਾਣ ਅਤੇ ਚੋਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਅਮਰਿੰਦਰ ਸਿੰਘ ਭੰਡਾਰੀ ਨਾਲ ਸਪੰਰਕ ਕੀਤੀ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ।

Shyna

This news is Content Editor Shyna