ਪਾਰਟੀ ਦੀ ਬਗਾਵਤ ਕਰਨ ਵਾਲੇ ਮਲਕੀਤ ਸਿੰਘ ਹੀਰਾ ਨੂੰ 7 ਦਿਨ ਦਾ ਨੋਟਿਸ ਜਾਰੀ

09/24/2019 6:05:18 PM

ਜਲਾਲਾਬਾਦ (ਨਿਖੰਜ, ਸੇਤੀਆ) - ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਉਪ ਚੋਣ ਲਈ ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ। ਉਮੀਦਵਾਰ ਐਲਾਨੇ ਜਾਣ ਮਗਰੋਂ ਜਲਾਲਾਬਾਦ ਤੋਂ ਸੰਭਾਵੀ ਉਮੀਦਵਾਰ ਮਲਕੀਤ ਸਿੰਘ ਹੀਰਾ ਨੇ ਸੋਸ਼ਲ ਮੀਡੀਆ 'ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਭਾਰੀ ਰਾਸ਼ੀ 'ਤੇ ਟਿਕਟ ਵੇਚਣ ਦੇ ਸੰਗੀਨ ਦੋਸ਼ ਲਾਏ ਸਨ। ਕਾਂਗਰਸੀ ਵਰਕਰਾਂ ਵਲੋਂ ਇਹ ਗੱਲ ਪਾਰਟੀ ਹਾਈਕਮਾਨ ਦੇ ਨੋਟਿਸ 'ਚ ਲਿਆਂਦੀ ਗਈ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਹੀਰਾ ਵਲੋਂ ਪਾਰਟੀ ਦੀ ਸ਼ਵੀ ਖਰਾਬ ਕੀਤੀ ਜਾ ਰਹੀ ਹੈ, ਜੋ ਸਰਾਸਰ ਗਲਤ ਹੈ।

PunjabKesari

ਮੰਗਲਵਾਰ ਬਾਅਦ ਦੁਪਹਿਰ ਸੰਦੀਪ ਸਿੰਘ ਸੰਧੂ ਜਰਨਲ ਸਕੱਤਰ ਇੰਚਾਰਜ ਪੰਜਾਬ ਕਾਂਗਰਸ ਵਲੋਂ ਮਲਕੀਤ ਹੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ 7 ਦਿਨ ਸਮਾਂ ਦਿੱਤਾ ਹੈ ਕਿ ਉਹ ਆਪਣਾ ਪੱਖ ਰੱਖਣ ਨਹੀਂ ਤਾਂ ਪਾਰਟੀ 'ਚੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ।


rajwinder kaur

Content Editor

Related News