ਜੈਤੋ 'ਚ ਚੋਰਾਂ ਦੇ ਹੌਂਸਲੇ ਬੁਲੰਦ, ਮੰਦਰ ਨੂੰ ਬਣਾਇਆ ਨਿਸ਼ਾਨਾ (ਵੀਡੀਓ)

03/11/2020 1:19:59 PM

ਜੈਤੋ (ਵਿਪਨ): ਜੈਤੋ 'ਚ ਚੋਰਾਂ ਵਲੋਂ ਸ਼ਨੀ ਮੰਦਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਚੋਰਾਂ ਵਲੋਂ ਸ਼ਨੀ ਮੰਦਰ ਨੂੰ ਨਿਸ਼ਾਨਾ ਬਣਾ ਕੇ ਚੋਰ ਮੰਦਰ ਦਾ ਗੱਲਾ ਤੋੜ ਕੇ ਕੈਸ਼ ਲੈ ਕੇ ਰਫੂ ਚੱਕਰ ਹੋ ਗਏ, ਜਿਸ 'ਚ ਕਰੀਬ 25 ਹਜ਼ਾਰ ਦਾ ਕੈਸ਼ ਦੱਸਿਆ ਜਾ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਦਿਨਾਂ ਤੋਂ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਡਿੰਗ ਨਹੀਂ ਹੋ ਰਹੀ ਸੀ। ਇਸ ਲਈ ਚੋਰੀ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਨਹੀਂ ਹੋ ਸਕੀ। ਜਦੋਂ ਇਸ ਸਬੰਧੀ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਪੁਲਸ ਹਰ ਗੱਲ ਤੋਂ ਪੱਲਾ ਝਾੜਦੀ ਨਜ਼ਰ ਆਈ।

Shyna

This news is Content Editor Shyna