ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਅਤੇ ਬਲਕਾਰ ਅਣਖੀਲਾ ਨੇ ਕਿਸਾਨਾਂ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼

10/11/2020 5:00:02 PM

ਜੈਤੋ (ਗੁਰਮੀਤਪਾਲ): ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ, ਪੰਜਾਬ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿਛਲੇ 11 ਦਿਨਾਂ ਤੋਂ ਰੇਲਵੇ ਸਟੇਸ਼ਨ ਜੈਤੋ ਤੇ ਅਣਮਿੱਥੇ ਸਮੇਂ ਲਈ ਆਰਡੀਨੈਂਸਾਂ ਖਿਲਾਫ ਧਰਨਾ ਰੇਲਵੇ ਧਰਨਾ ਜਾਰੀ ਹੈ।ਜੈਤੋ ਖੇਤੀ ਕਾਨੂੰਨਾਂ ਦੇ ਵਿਰੁੱਧ ਰੇਲਵੇ ਪੱਟੜੀ ਤੇ ਬੈਠੇ ਕਿਸਾਨਾਂ ਵਿੱਚ ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਅਤੇ ਬਲਕਾਰ ਅਣਖੀਲਾ ਵਿਸ਼ੇਸ਼ ਤੌਰ ਪਹੁੰਚੇ। 

ਉਨ੍ਹਾਂ ਕਿਸਾਨਾਂ ਦੀ ਆਵਾਜ਼ 'ਚ ਆਵਾਜ਼ ਮਿਲਾਉਂਦੇ ਹੋਏ ਕਿਹਾ ਕਿ ਅੱਜ ਇਸ ਦਾ ਪ੍ਰਮਾਤਮਾ ਸ਼ੁਕਰ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਹੱਕਾਂ ਲਈ ਇੱਕ ਮੰਚ ੲਇਕੱਠੇ ਹੋਏ ਹੈ। ਜੇਕਰ ਹੁਣ ਕਿਸਾਨੀ ਹੱਕਾਂ ਲਈੲਇਕੱਠੇ ਨਾ ਹੋਏ ਆਉਣ ਵਾਲੇ ਸਮੇਂ 'ਚ ਪਛਤਾਉਣਾ ਪਾਵੇਗਾ ਅਤੇ ਆਉਣ ਵਾਲ਼ੀਆਂ ਪੀੜੀਆਂ ਸਾਨੂੰ ਮਾਫ ਨਹੀਂ ਕਰਨਗੀਆਂ। ਗੁਰਵਿੰਦਰ ਬਰਾੜ ਨੇ ਬੋਲਦਿਆਂ ਕਿਹਾ ਕਿ ਕਿਸਾਨ ਫ਼ਸਲ ਦੇ ਰੇਟਾਂ ਤੇ ਖਰੀਦ ਕਰੇ ਜੇਕਰ ਉਸ ਤੋਂ ਘੱਟ ਖਰੀਦਿਆਂ ਤਾਂ ਉਸ ਵਿਰੁੱਧ ਪਰਜਾ ਦਰਜ ਕੀਤੇ ਜਾਣ ਦਾ ਕਾਨੂੰਨ ਬਣਾਇਆ ਜਾਵੇ।


Shyna

Content Editor

Related News