ਜੈਤੋ 'ਚ ਵੀ ਦਿਖਿਆ ਭਾਰਤ ਬੰਦ ਦਾ ਅਸਰ, ਦੁਕਾਨਾਂ ਅਤੇ ਬਾਜ਼ਾਰ ਰਹੇ ਬੰਦ

12/08/2020 5:57:59 PM

ਜੈਤੋ (ਗੁਰਮੀਤਪਾਲ) : ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਖੇਤਬਾੜੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਜੈਤੋ ਵਿਚ ਵੱਖ-ਵੱਖ ਦੁਕਾਨਦਾਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਮੈਡੀਕਲ ਸਟੋਰ, ਹਲਵਾਈ ਦੀਆ ਦੁਕਾਨਾਂ, ਡੇਅਰੀਆਂ ਆਦਿ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਸ਼ਹਿਰ ਦੇ ਸਾਰੇ ਬਜ਼ਾਰ ਬੰਦ ਰਹੇ।

ਅੱਜ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਜੈਤੋ ਵਿਚ ਜ਼ਿਆਦਾਤਰ ਪੈਟਰੋਲ ਪੰਪ ਵੀ ਬੰਦ ਰਹੇ। ਇਹ ਦੱਸਣਯੋਗ ਹੈ ਕਿ ਕਿਸਾਨ ਯੂਨੀਅਨਾਂ ਵੱਲੋਂ ਵਿਆਹਾਂ ਨੂੰ ਦਿੱਤੀ ਛੋਟ ਕਰਕੇ ਕਿਸਾਨੀ ਗੀਤਾਂ 'ਤੇ ਲੋਕ ਭੰਗੜਾ ਪਾਉਂਦੇ ਨਜ਼ਰ ਆਏ।


cherry

Content Editor

Related News