550ਵੇਂ ਪ੍ਰਕਾਸ਼ ਪੁਰਬ ’ਤੇ ਹਿਸਾਰ-ਸੁਲਤਾਨਪੁਰ ਲੋਧੀ ਵਾਇਆ ਜੈਤੋ ਟਰੇਨ ਚਲਾਉਣ ਦਾ ਫੈਸਲਾ

09/22/2019 2:07:15 PM

ਜੈਤੋ (ਪਰਾਸ਼ਰ)- ਰੇਲ ਮੰਤਰਾਲਾ ਦੇ ਉਤਰ ਰੇਲਵੇ ਨੇ ਸਿੱਖਾਂ ਦੇ ਪਹਿਲੇ ਧਾਰਮਿਕ ਗੁਰੂ ਅਤੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਿਸਾਰ-ਸੁਲਤਾਨਪੁਰ ਲੋਧੀ ਵਾਇਆ ਜੈਤੋ-ਬਠਿੰਡਾ ਵਿਚਕਾਰ ਇਕ ਸੁਪਰਫਾਸਟ ਟਰੇਨ ਚਲਾਉਣ ਦਾ ਫੈਸਲਾ ਲਿਆ ਹੈ।

ਇਹ ਜਾਣਕਾਰੀ ਉਤਰ ਰੇਲਵੇ ਦੇ ਇਕ ਅਧਿਕਾਰੀ ਜੈ ਨਰਾਇਣ ਮੀਨਾ ਨੇ ਅੱਜ ਜੈਤੋ ਵਿਖੇ ਦਿੱਤੀ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 04601 ਹਿਸਾਰ ਤੋਂ 1 ਤੋਂ 14 ਨਵੰਬਰ ਤੱਕ ਰੋਜ਼ਾਨਾ ਚੱਲੇਗੀ ਜਦਕਿ ਟਰੇਨ ਨੰਬਰ 04602 ਸੁਲਤਾਨਪੁਰ ਲੋਧੀ ਤੋਂ 4 ਤੋਂ 17 ਨਵੰਬਰ ਤੱਕ ਹਿਸਾਰ ਲਈ ਰਵਾਨਾ ਹੋਵੇਗੀ। ਇਨ੍ਹਾਂ ਟਰੇਨਾਂ ਦੇ 14-14 ਗੇੜੇ ਹੋਣਗੇ। ਮੁੱਖ ਸਟੇਸ਼ਨ ਮਾਸਟਰ ਜੈ ਨਰਾਇਣ ਮੀਨਾ ਅਨੁਸਾਰ ਉਕਤ ਟਰੇਨ ਦਾ ਠਹਿਰਾਅ ਹਿਸਾਰ, ਸਿਰਸਾ, ਕਾਲਾਂਵਾਲੀ, ਰਾਮਾ ਮੰਡੀ, ਬਠਿੰਡਾ, ਜੈਤੋ, ਕੋਟਕਪੂਰਾ, ਫ਼ਰੀਦਕੋਟ, ਫ਼ਿਰੋਜ਼ਪੁਰ, ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਸਟੇਸ਼ਨਾਂ ’ਤੇ ਰੱਖਿਆ ਗਿਆ ਹੈ। ਇਨ੍ਹਾਂ ਟਰੇਨਾਂ ਦਾ ਠਹਿਰਾਅ ਦੋਵਾਂ ਦਿਸ਼ਾਵਾਂ ’ਚ ਹੋਵੇਗਾ।

rajwinder kaur

This news is Content Editor rajwinder kaur