ਹੁਣ ਲੱਖਾਂ ਕੁਆਰਿਆਂ ਦੀਆਂ ਵੱਜਣਗੀਆਂ ਸ਼ਹਿਨਾਈਆਂ

01/16/2021 1:39:52 PM

ਜੈਤੋ (ਰਘੁਨੰਦਨ ਪਰਾਸ਼ਰ): ਮਲਮਾਸ ਲਗਭਗ ਇਕ ਮਹੀਨੇ ਬਾਅਦ ਖਤਮ ਹੋ ਗਿਆ ਹੈ.,ਜਿਸਦੇ ਨਾਲ ਹੁਣ ਭਾਰਤ ਵਿੱਚ ਲੱਖਾਂ ਸਨਾਤਨ ਧਰਮੀ ਲੋਕ ਆਪਣੇ ਬੱਚਿਆਂ ਦਾ ਵਿਆਹ ਕਰਵਾ ਸਕਣਗੇ।  ਇਹ ਜਾਣਕਾਰੀ ਅੱਜ ਪ੍ਰਸਿੱਧ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਜੈਤੋ ਵਿਖੇ ਦਿੱਤੀ।  

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ 

ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਮਲਮਾਸ ਲਗਣ ਕਾਰਣ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਨਹੀਂ ਕਰਵਾ ਰਹੇ ਸਨ, ਕਿਉਂਕਿ ਹਿੰਦੂ ਸ਼ਾਸਤਰਾਂ ਅਨੁਸਾਰ ਜਦੋਂ ਮਲਮਾਸ ਲੱਗਿਆ ਹੋਵੇ ਉਸ ਸਮੇਂ ਵਿਆਹ, ਮੁੰਡਨ,ਜੇਨੇਓ ਸੰਸਕਾਰ, ਪਹਿਲੀ ਵਾਰ ਕਿਸੇ ਦੇਵਤੇ ਜਾਂ ਅਸਥਾਨ 'ਤੇ ਜਾਣਿ, ਤਾਜਪੋਸ਼ੀ, ਯਾਤਰਾ, ਨਵਾਂ ਘਰ, ਤਲਾਅ - ਖੂਹ ਪੁੱਟਣਾ ਅਤੇ ਮੂਰਤੀ ਸਥਾਪਨਾ ਆਦਿ. ਨਹੀਂ ਕਰਨੀ ਚਾਹੀਦੀ ਹੈ।ਇਹ   ਹਿੰਦੂ ਸ਼ਾਸਤਰਾਂ ਅਨੁਸਾਰ  ਮਨਾਹੀ ਹੈ।  ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਲੱਖਾਂ -ਕਰੋੜਾਂ ਸਨਾਤਨ ਧਰਮੀ ਲੋਕ ਆਪਣੇ ਬੱਚਿਆਂ ਦਾ ਵਿਆਹ ਸਿਰਫ ਸ਼ੁੱਭ ਸਮੇਂ ਵਿੱਚ ਕਰਨਾ ਚਾਹੁੰਦੇ ਹਨ, ਜਿਸ ਕਾਰਨ ਲੱਖਾਂ ਕੁਆਰਿਆਂ  ਦੀਆਂ ਸ਼ਹਿਨਾਈਆਂ  ਲਗਭਗ 1 ਮਹੀਨੇ ਤੋਂ  ਰੁਕੀ ਹੋਈਆਂ ਸਨ।

ਇਹ ਵੀ ਪੜ੍ਹੋ: ਸੁਖਬੀਰ ਨੇ ਲਾਏ ਫ਼ਾਜ਼ਿਲਕਾ ਲੁੱਟਣ ਦੇ ਇਲਜ਼ਾਮ ਤਾਂ ਘੁਬਾਇਆ ਨੇ ਕਿਹਾ ਬਾਦਲ ਨੇ ਲੁੱਟਿਆ 'ਪੰਜਾਬ

Shyna

This news is Content Editor Shyna