ਸ਼ਹਿਰ ’ਚ ਮਰੇ ਪਏ ਪਸ਼ੂਆਂ ਨੂੰ ਚੁਕਵਾਉਣ ’ਚ ਪ੍ਰਸ਼ਾਸਨ ਨਾਕਾਮ, ਹੋ ਸਕਦੀਆਂ ਹਨ ਬੀਮਾਰੀਆਂ

08/29/2019 11:09:08 AM

ਜੈਤੋ (ਜਿੰਦਲ) - ਜੈਤੋ ਸ਼ਹਿਰ ’ਚ ਕਈ ਅਜਿਹੀਆਂ ਕਈ ਥਾਵਾਂ ਹਨ, ਜਿਥੇ ਸੜਕਾਂ ’ਤੇ ਘੁੰਮਦੇ ਪਸ਼ੂ ਮਰੇ ਪਏ ਨਜ਼ਰ ਆ ਰਹੇ ਹਨ। ਮਰੇ ਹੋਏ ਇਨ੍ਹਾਂ ਪਸ਼ੂਆਂ ਤੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ, ਜਿਸ ਨੂੰ ਚੁਕਵਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ। ਪਸ਼ੂਆਂ ਤੋਂ ਆ ਰਹੀ ਗੰਦੀ ਬਦਬੂ ਤੋਂ ਪਰੇਸ਼ਾਨ ਲੋਕ ਨਰਕ ਭਰੀ ਜਿੰਦਗੀ ਭੋਗ ਰਹੇ ਹਨ। ਇਸ ਸਬੰਧ ’ਚ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਰੇ ਹੋਏ ਇਨ੍ਹਾਂ ਪਸ਼ੂਆਂ ਨੂੰ ਚੁੱਕਣ ਦਾ ਠੇਕਾ ਕੋਈ ਵੀ ਨਹੀਂ ਲੈ ਰਿਹਾ। ਹੱਡਾ ਰੋੜੀ ਲਈ ਕੋਈ ਥਾਂ ਅਲਾਟ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਵੀ ਮਰੇ ਹੋਏ ਪਸ਼ੂਆਂ ਦੀ ਚੀਰ ਫਾੜ ਕਰਨ ’ਚ ਭਾਰੀ ਪਰੇਸ਼ਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦੇਈਏ ਕਿ ਜਿਥੇ ਇਕ ਪਾਸੇ ਸ਼ਹਿਰ ’ਚ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਉਥੇ ਹੀ ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੌ ਰਿਹਾ ਹੈ। 


rajwinder kaur

Content Editor

Related News