ਜੇਲ੍ਹ ਸੁਪਰਡੈਂਟ ਮੋਗਾ ਪਰਮਜੀਤ ਸਿੰਘ ਸਿੱਧੂ ਡੀ.ਜੀ.ਪੀ ਕੈਮੋਡੇਸ਼ਨ ਡਿਸਕ ਨਾਲ ਸਨਮਾਨਤ

06/19/2020 2:54:00 PM

ਮੋਗਾ(ਬਿੰਦਾ) - ਕੋਵਿਡ-19 ‘ਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੁਲਸ ਅਧਿਕਾਰੀਆਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸਬ-ਜੇਲ ਮੋਗਾ ਵਿਖੇ ਪਿਛਲੇ ਲੰਮੇ-ਸਮੇਂ ਤੋਂ ਤਾਇਨਾਤ ਜੇਲ੍ਹਾਂ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਨੂੰ ਕੋਵਿਡ-19 ਮਹਾਮਾਰੀ ਸਮੇਂ ਆਪਣੀ ਡਿਊਟੀ ਨੂੰ ਬਹੁਤ ਬਾਖੂਬੀ ਨਿਭਾਉਣ ਲਈ ਏ.ਡੀ.ਜੀ.ਪੀ ਪੁਲਸ ਜੇਲ੍ਹਾਂ ਪ੍ਰਵੀਨ ਸਿਨਹਾਂ ਵਲੋਂ ਡੀ.ਜੀ.ਪੀ ਕੈਮੋਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਗਈ।

ਇਸ ਮੌਕੇ ਰੂਪ ਕੁਮਾਰ ਅਰੋੜਾ ਇੰਸਪੈਕਟਰ ਜਨਰਲ ਜੇਲ੍ਹਾਂ ਅਤੇ ਤੇਜਿੰਦਰ ਸਿੰਘ ਮੌੜ ਡੀ.ਆਈ.ਜੀ ਪੁਲਿਸ ਜੇਲ੍ਹਾਂ ਫਿਰੋਜ਼ਪੁਰ ਰੇਂਜ ਨੇ ਵੀ ਪਰਮਜੀਤ ਸਿੰਘ ਸਿੱਧੂ ਨੂੰ ਡਿਊਟੀ ਲਗਨ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ।  ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਦੀ ਅਗਵਾਈ ਹੇਠ ਸਬ-ਜੇਲ੍ਹ ਮੋਗਾ ਵਿਖੇ ਤਰ੍ਹਾਂ-ਤਰ੍ਹਾਂ ਦੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸ੍ਰੀ ਸਿੱਧੂ ਵਲੋਂ ਬਹੁਤ ਹੀ ਤਰੀਕੇ ਨਾਲ ਜੇਲ੍ਹ ਵਿਚ ਆਪਣੇ ਕੰਮ-ਕਾਜ ਨੂੰ ਨਿਭਾਇਆ ਜਾ ਰਿਹਾ ਹੈ। ਸਿੱਧੂ ਦੀ ਇਸ ਪ੍ਰਾਪਤੀ 'ਤੇ ਉਨ੍ਹਾਂ ਨੂੰ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਕਲੱਬਾਂ ਦੇ ਮੈਂਬਰ ਲਾਇਨਜ਼ ਕਲੱਬ ਮੋਗਾ ਸੈਂਟਰਲ ਤੋਂ ਸਾਹਿਲ ਗਰਗ, ਐੱਸ.ਕੇ.ਬਾਂਸਲ, ਸੁਰੇਸ਼ ਬਾਂਸਲ, ਅਨਮੋਲ ਯੋਗ ਸੇਵਾ ਸੰਮਤੀ ਤੋਂ ਮੈਡਮ ਅਨਮੋਲ ਸ਼ਰਮਾ, ਸੋਨੂ ਸਚਦੇਵਾ, ਡਾ. ਗੌਰਵਪ੍ਰੀਤ ਸੋਢੀ ਆਦਿ ਨੇ ਵਧਾਈ ਦਿੱਤੀ। ਇਸ ਮੌਕੇ ਸ੍ਰੀ ਸਿੱਧੂ ਵਲੋਂ ਆਪਣੀ ਡਿਊਟੀ ਨੂੰ ਹੋਰ ਵੀ ਪਰਪਕਤਾ, ਦ੍ਰਿਡ਼ਤਾ ਨਾਲ ਨਿਭਾਉਣ ਦਾ ਸੰਕਲਪ ਲਿਆ।

 

 


Harinder Kaur

Content Editor

Related News