ਆਨਰ ਕਿਲਿੰਗ ਦਾ ਮਾਮਲਾ: ਮੁਲਜ਼ਮ ਪ੍ਰੇਮਿਕਾ ਅਤੇ ਉਸ ਦੇ ਦੋਵੇਂ ਭਰਾਵਾਂ ਨੂੰ ਭੇਜਿਆ ਜੇਲ

05/15/2019 11:20:37 AM

ਸਮਾਣਾ (ਦਰਦ)—ਪਿਛਲੇ ਹਫਤੇ ਪਿੰਡ ਫਤਿਹਮਾਜਰੀ ਵਿਖੇ ਰਾਤ ਸਮੇਂ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਆਏ ਪ੍ਰੇਮੀ ਦੀ ਹੱਤਿਆ ਵਿਚ ਗ੍ਰਿਫਤਾਰ ਦੋਸ਼ੀ ਲੜਕੀ ਅਤੇ ਉਸ ਦੇ ਦੋਵੇਂ ਭਰਾਵਾਂ ਦਾ 2 ਦਿਨਾ ਪੁਲਸ ਰਿਮਾਂਡ ਸਮਾਪਤ ਹੋਣ ਉਪਰੰਤ ਅਦਾਲਤ ਦੇ ਹੁਕਮਾਂ 'ਤੇ ਤਿੰਨਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ ਹੈ।

ਸਦਰ ਪੁਲਸ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਤਿੰਨਾਂ ਦੀ ਗ੍ਰਿਫਤਾਰੀ ਉਪਰੰਤ ਪੁਲਸ ਨੇ ਪ੍ਰਾਪਤ ਕੀਤੇ 2 ਦਿਨਾ ਪੁਲਸ ਰਿਮਾਂਡ ਦੌਰਾਨ ਨੌਜਵਾਨ ਦੀ ਹੱਤਿਆ ਵਿਚ ਵਰਤੇ ਕੁਹਾੜੀ, ਲੋਹਾ ਮੋੜਨ ਵਾਲੀ ਡਾਈ ਸਣੇ ਤੇਜ਼ਧਾਰ ਹਥਿਆਰ ਉਨ੍ਹਾਂ ਦੇ ਘਰੋਂ ਬਰਾਮਦ ਕਰ ਲਏ ਹਨ। ਤਿੰਨਾਂ ਮੁਲਜ਼ਮਾਂ ਨੂੰ ਅੱਜ ਦੁਪਹਿਰ ਸਮਾਣਾ ਦੀ ਅਦਾਲਤ ਵਿਚ ਪੇਸ਼ ਕਰ ਕੇ ਮਿਲੇ ਹੁਕਮਾਂ 'ਤੇ ਨਿਆਇਕ ਹਿਰਾਸਤ ਵਿਚ ਕੇਂਦਰੀ ਜੇਲ ਪਟਿਆਲਾ ਭੇਜ ਦਿੱਤਾ ਗਿਆ ਹੈ।


Shyna

Content Editor

Related News