ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਮਾਮਲਾ ਦਰਜ

12/06/2018 1:47:18 AM

ਮੋਗਾ, (ਅਾਜ਼ਾਦ)- ਮੋਗਾ ਨਿਵਾਸੀ ਅਪਾਹਿਜ਼ ਪਤੀ-ਪਤਨੀ ਜੋ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਹਨ, ਆਪਣੇ ਗੁਆਂਢੀ ਲਡ਼ਕੇ ’ਤੇ ਹੀ ਉਸਦੀ 16 ਸਾਲਾ ਨਾਬਾਲਗ ਲਡ਼ਕੀ  ਨਾਲ ਧਮਕਾ ਕੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧ ’ਚ ਮੋਗਾ ਪੁਲਸ ਵੱਲੋਂ ਕੁਲਵੰਤ ਸਿੰਘ ਉਰਫ ਕੰਤਾ ਨਿਵਾਸੀ ਮੁਹੱਲਾ ਹਰਗੋਬਿੰਦ ਨਗਰ ਮੋਗਾ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ 70 ਸਾਲਾ ਬਜ਼ੁਰਗ ਨੇ ਕਿਹਾ ਕਿ ਉਹ ਅਤੇ ਉਸਦੀ ਪਤਨੀ ਦੋਨੋਂ ਅਪਾਹਿਜ਼ ਹਨ। ਉਸ ਦੀਆਂ ਪੰਜ ਬੇਟੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਛੋਟੀ 16 ਸਾਲਾ ਬੇਟੀ ਜੋ ਮੋਗਾ ਦੇ ਸਕੂਲ ’ਚ 10ਵੀਂ ਕਲਾਸ ਦੀ ਵਿਦਿਆਰਥਣ ਹੈ। 
ਸਾਡੇ ਮੁਹੱਲੇ ’ਚ ਰਹਿਣ ਵਾਲਾ ਇਕ ਲਡ਼ਕਾ ਮੇਰੀ ਬੇਟੀ ਨੂੰ ਅਸ਼ਲੀਲ ਪੱਤਰ ਜਬਰਦਸਤੀ ਦੇ ਕੇ ਜਾਣ ਲੱਗਾ, ਜਿਸ ਨੂੰ ਅਸੀਂ ਸਮਝਾਉਣ ਦਾ ਯਤਨ ਕੀਤਾ, ਪਰ ਉਸ ਨੇ ਕੋਈ ਗੱਲਬਾਤ ਨਾ ਸੁਣੀ। ਬੀਤੀ 3 ਦਸੰਬਰ ਨੂੰ ਜਦ ਮੈਂ ਅਤੇ ਮੇਰੀ ਪਤਨੀ ਮਿਹਨਤ-ਮਜ਼ਦੂਰੀ ਕਰ ਕੇ ਘਰ ਵਾਪਸ ਆਏ ਤਾਂ ਮੇਰੀ ਵੱਡੀ ਬੇਟੀ ਨੇ ਦੱਸਿਆ ਕਿ  ਦੋਸ਼ੀ ਅੱਜ ਮੇਰੀ ਛੋਟੀ ਭੈਣ ਨੂੰ ਆਪਣੇ ਨਾਲ ਜਬਰਦਸਤੀ ਲੈ ਗਿਆ ਹੈ, ਅਸੀਂ ਉਸਦੀ ਬਹੁਤ ਤਲਾਸ਼ ਕੀਤੀ, ਤਾਂ ਉਹ ਸਾਨੂੰ ਕੋਟਕਪੂਰਾ ਬਾਈਪਾਸ ’ਤੇ ਬਣੇ ਪੁਲ  ਕੋਲ ਮਿਲ ਗਿਆ ਅਤੇ ਸਾਨੂੰ ਬੇਟੀ ਨੇ ਸਾਰੀ ਗੱਬਬਾਤ ਦੱਸੀ ਕਿ ਮੇਰੇ ਨਾਲ ਉਕਤ ਲੜਕੇ ਨੇ ਜਬਰ-ਜ਼ਨਾਹ ਕੀਤਾ ਹੈ। 
ਦੋਸ਼ੀ ਨੇ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਮੈਂ ਕਿਸੇ ਨੂੰ ਛੱਡੂਗਾਂ ਨਹੀਂ। ਇਸ ਦੇ ਬਾਅਦ ਵੀ ਉਹ ਮੇਰੀ ਨਾਬਾਲਗ ਬੇਟੀ ਨੂੰ ਘਰ ਤੋਂ ਲੈ ਜਾ ਕੇ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਦਾ ਰਿਹਾ। ਅਸੀਂ ਕੁੱਝ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ, ਪਰ ਦੋਸ਼ੀ ਆਪਣੀ ਹਰਕਤ ਤੋਂ ਬਾਜ ਨਹੀਂ ਆਇਆ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਲਡ਼ਕੇ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀਡ਼੍ਹਤਾ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਰਿਪੋਰਟ ਜਾਂਚ ਲਈ ਮੈਡੀਕਲ ਲੈਬਾਰਟਰੀ ਨੂੰ ਭੇਜੀ ਜਾਵੇਗੀ ਤਾਂਕਿ ਸਚਾਈ ਦਾ ਪਤਾ ਲੱਗ ਸਕੇ।