ਸਕੂਲ ''ਚ ਆਈਸੋਲੇਸ਼ਨ ਵਾਰਡ ਬਣਾਉਣ ਲੈ ਕੇ ਮੁਹੱਲਾ ਵਾਸੀਆਂ ਨੇ ਕੀਤਾ ਵਿਰੋਧ

04/29/2020 2:01:05 PM

ਬਰਨਾਲਾ (ਵਿਵੇਕ ਸਿੰਧਵਾਨੀ): ਦੇਰ ਰਾਤ ਸਥਾਨਕ ਸੰਧੂ ਪੱਤੀ ਅਗਵਾੜ 'ਚ ਉਸ ਸਮੇਂ ਮਹੌਲ ਤਣਾਪੂਰਨ ਹੋ ਗਿਆ ਜਦੋਂ ਪ੍ਰਸ਼ਾਸਨ ਵਲੋਂ ਹਜ਼ੂਰ ਸਾਹਿਬ ਨਾਂਦੇੜ ਤੋਂ ਲਿਆਂਦੇ ਗਏ 74 ਸ਼ਰਧਾਲੂਆਂ ਨੂੰ ਏਕਾਂਤਵਾਸ ਵਿਚ ਰੱਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਆਈਸੋਲੇਸ਼ਨ ਵਾਰਡ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਭਿਣਕ ਜਦੋਂ ਮੁਹੱਲਾ ਨਿਵਾਸੀਆਂ ਨੂੰ ਲੱਗੀ ਤਾਂ ਉਹ ਸਕੂਲ ਅੱਗੇ ਭਾਰੀ ਗਿਣਤੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਆਈਸੋਲੇਸ਼ਨ ਵਾਰਡ ਬਣਾਉਣ ਦਾ ਵਿਰੋਧ ਕੀਤ। ਗੱਲਬਾਤ ਕਰਦਿਆਂ ਕੌਂਸਲਰ ਸੋਨੀ ਜਾਗਲ ਨੇ ਕਿਹਾ ਕਿ ਪ੍ਰਸ਼ਾਸਨ ਸੰਧੂ ਪੱਤੀ ਅਗਵਾੜ ਦੇ ਸਰਕਾਰੀ ਸਕੂਲ ਵਿਚ ਆਈਸੋਲੇਸ਼ਨ ਵਾਰਡ ਬਣਾ ਰਿਹਾ ਸੀ।

ਇੱਥੇ ਸੰਘਣੀ ਆਬਾਦੀ ਵਸਦੀ ਹੈ। ਜੇਕਰ ਇੱਥੇ ਕੋਈ ਬੀਮਾਰੀ ਫੈਲ ਜਾਂਦੀ ਹੈ ਤਾਂ ਹਾਲਾਤ ਸੰਭਾਲਣੇ ਔਖੇ ਹੋ ਜਾਣਗੇ। ਪ੍ਰਸ਼ਾਸਨ ਨੂੰ ਆਈਸੋਲੇਸ਼ਨ ਵਾਰਡ ਸੰਘਣੀ ਆਬਾਦੀ ਤੋਂ ਦੂਰ ਬਣਾਉਣਾ ਚਾਹੀਦਾ ਹੈ। ਲੋਕਾਂ ਦੇ ਭਾਰੀ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਲੋਕਾਂ ਦੀ ਮੰਗ ਸਾਹਮਣੇ ਝੁਕ ਗਿਆ ਅਤੇ ਉਸ ਜਗ੍ਹਾ 'ਤੇ ਆਈਸੋਲੇਸ਼ਨ ਵਾਰਡ ਨਹੀਂ ਬਣਾਇਆ।

Shyna

This news is Content Editor Shyna