ਆਮ ਆਦਮੀ ਪਾਰਟੀ ਦੀ ਥਾਂ ਅਕਾਲੀ ਦਲ ਨੇ ਨਿਭਾਈ ਵਿਰੋਧੀ ਧਿਰ ਦੀ ਭੂਮਿਕਾ : ਡਾ.ਗੋਸਲ

02/04/2022 1:16:36 PM

ਸੰਗਰੂਰ (ਦਲਜੀਤ ਸਿੰਘ ਬੇਦੀ): 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਇੰਨ੍ਹੀ ਲਹਿਰ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੋਟ ਪ੍ਰਤੀਸ਼ਤ ਘੱਟ ਰਿਹਾ। ਇਨ੍ਹਾਂ ਦੇ 20 ਵਿਧਾਇਕ ਬਣੇ ਜੋ ਕਾਰਜਕਾਲ ਦੇ ਅੱਧ ਦੌਰਾਨ ਹੀ ਤਿੱਤਰ-ਬਿੱਤਰ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ 17 ਦੇ 17 ਵਿਧਾਇਕ ਇਕਜੁੱਟ ਹੋ ਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹੇ ਜੋ ਕਿ ਆਮ ਆਦਮੀ ਪਾਰਟੀ ਦੀ ਬਣਦੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਉਮੀਦਵਾਰ ਥੋੜ੍ਹੀ-ਥੋੜ੍ਹੀ ਵੋਟ ਦੇ ਫਰਕ ਨਾਲ ਦੂਜੇ ਨੰਬਰ ’ਤੇ ਰਹੇ। ਇਸ ਦਾ ਕਾਰਨ ਇਹ ਵੀ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਕੋ-ਇਕ ਖੇਤਰੀ ਪਾਰਟੀ ਹੈ, ਲੋਕ ਸੋਚਦੇ ਹਨ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸਦਾ ਕੰਟਰੋਲ ਦਿੱਲੀ ਹਾਕਮਾਂ ਦੇ ਹੱਥ ’ਚ ਨਹੀਂ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਅਮਨਦੀਪ ਕੌਰ ਗੋਸਲ ਨੇ ਕੀਤਾ।

ਇਹ ਵੀ ਪੜ੍ਹੋ : ਮਲੋਟ ਵਿਖੇ ਬਲੈਰੋ ਗੱਡੀ ’ਚੋਂ ਸਾਢੇ 6 ਲੱਖ ਰੁਪਏ ਬਰਾਮਦ

ਡਾ. ਗੋਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ 100 ਸੀਟਾਂ ਦੀ ਲਹਿਰ ਆਮ ਆਦਮੀ ਪਾਰਟੀ ਵਲੋਂ ਸ਼ੋਸ਼ਲ ਮੀਡੀਆ ’ਤੇ ਵਿਰੋਧੀਆਂ ਪ੍ਰਤੀ ਕੂੜ ਪ੍ਰਚਾਰ ਕਰਕੇ ਸੀ। ਇੱਥੋਂ ਤੱਕ ਕਿ 2017 ਵਿਚ ਅਫਸਰ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਆਸ ਵਿਚ ਮਿਲਣ ਲੱਗ ਗਏ ਸੀ ਕਿ ਇਨ੍ਹਾਂ ਦੀ ਸਰਕਾਰ ਆਵੇਗੀ ਤੇ ਅਫਸਰਾਂ ਨੂੰ ਸਰਕਾਰ ਤੱਕ ਕੰਮ ਪੈਣਗੇ। ਲੋਕਾਂ ਨੇ ਲੱਡੂ ਤੱਕ ਤਿਆਰ ਕਰਵਾ ਲਏ ਸੀ, ਪਰ ਨਤੀਜਾ 20 ਸੀਟਾਂ ਤੱਕ ਸਿਮਟਕੇ ਹੀ ਰਹਿ ਗਿਆ। ਹੁਣ 2022 ਦੀਆਂ ਚੋਣਾਂ ਵਿਚ ਆਮ ਆਦਮੀ ਦੀ ਵੋਟ ਪ੍ਰਤੀਸ਼ਤ ਦੇ ਨਾਲ ਨਾਲ ਸੀਟਾਂ ਵੀ ਘੱੱਟ ਰਹਿਣਗੀਆਂ ਉਸਦੇ ਬਹੁਤ ਪ੍ਰਤੱਖ ਕਾਰਨ ਹਨ ਜਿੰਨ੍ਹਾਂ ਤੋਂ ਲੋਕ ਜਾਣੂ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Anuradha

Content Editor

Related News