ਨੌਜਵਾਨ ਕੁੜੀਆਂ ਲਈ ਪ੍ਰੇਰਣਾਸ੍ਰੋਤ ਬਣੀ ਪਿੰਡ ਛੱਤ ਦੀ ਇੰਸਪੈਕਟਰ ਹਰਪ੍ਰੀਤ ਕੌਰ

08/23/2021 10:50:56 PM

ਜ਼ੀਰਕਪੁਰ (ਬਿਊਰੋ)-ਤਹਿਸੀਲ ਜ਼ੀਰਕਪੁਰ ਦੇ ਪਿੰਡ ਛੱਤ ਦੇ ਲਾਭ ਸਿੰਘ ਸੈਣੀ ਦੀ ਧੀ ਇੰਸਪੈਕਟਰ ਹਰਪ੍ਰੀਤ ਕੌਰ ਨੌਜਵਾਨ ਕੁੜੀਆਂ ਲਈ ਪ੍ਰੇਰਣਾਸ੍ਰੋਤ ਬਣ ਗਈ ਹੈ। ਸਾਲ 2014 ’ਚ ਪੰਜਾਬ ਪੁਲਸ ਵਿਭਾਗ ’ਚ ਡਾਇਰੈਕਟ ਸਬ-ਇੰਸਪੈਕਟਰ ਭਰਤੀ ਹੋਈ ਹਰਪ੍ਰੀਤ ਕੌਰ ਨੂੰ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਹੁਣ ਇੰਸਪੈਕਟਰ ਰੈਂਕ ’ਤੇ ਪ੍ਰਮੋਟ ਕੀਤਾ ਗਿਆ ਹੈ। ਉਹ ਅੱਜਕਲ ਬਤੌਰ ਐੱਸ. ਐੱਚ. ਓ. ਜੀ. ਆਰ. ਪੀ. ਸਰਹਿੰਦ ਡਿਊਟੀ ਨਿਭਾ ਰਹੀ ਹੈ। ਹਰਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਡੀ. ਜੀ. ਪੀ. ਦਿਨਕਰ ਗੁਪਤਾ ਦੀ ਬਹੁਤ-ਬਹੁਤ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਨੂੰ ਪ੍ਰਮੋਟ ਕਰ ਕੇ ਇੰਸਪੈਕਟਰ ਰੈਂਕ ’ਤੇ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਸਮਝਿਆ ਤੇ ਮੌਕਾ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਡੀ. ਜੀ. ਪੀ. ਸੰਜੀਵ ਕਾਲੜਾ ਦੀ ਵੀ ਬਹੁਤ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਨੂੰ ਜੀ. ਆਰ. ਪੀ. ਥਾਣਾ ਸਰਹਿੰਦ ਵਿਖੇ ਬਤੌਰ ਐੱਸ. ਐੱਚ. ਓ. ਨਿਯੁਕਤ ਕੀਤਾ।

ਜ਼ਿਕਰਯੋਗ ਹੈ ਕਿ ਅੱਜ ਜਿਥੇ ਡੀ. ਐੱਸ. ਪੀ. ਬਲਰਾਮ ਸਿੰਘ ਰਾਣਾ ਨੇ ਨਵੇਂ ਬਣੇ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਇੰਸਪੈਕਟਰ ਰੈਂਕ ਲਈ ਵਧਾਈ ਦਿੱਤੀ ਤੇ ਭਵਿੱਖ ’ਚ ਵਧੀਆ ਕੰਮ ਕਰਨ ਲਈ ਗਾਈਡ ਕੀਤਾ, ਉਥੇ ਹੀ ਇੰਸਪੈਕਟਰ ਬਲਵਿੰਦਰ ਸਿੰਘ ਸਿੱਧੂ ਤੇ ਇੰਸਪੈਕਟਰ ਯੂਸੁਫ ਰਾਣਾ ਨੇ ਉਚੇਚੇ ਤੌਰ ’ਤੇ ਜੀ. ਆਰ. ਪੀ. ਪੁਲਸ ਸਟੇਸ਼ਨ ਸਰਹਿੰਦ ਵਿਖੇ ਪਹੁੰਚ ਕੇ ਵਧਾਈ ਦਿੱਤੀ। ਇਸ ਮੌਕੇ ਸਤਵਿੰਦਰ ਸਿੰਘ ਮੁੱਖ ਮੁਨਸ਼ੀ ਥਾਣਾ ਤੇ ਹੋਰ ਸਾਰੇ ਸਟਾਫ਼ ਨੇ ਵੀ ਇੰਸਪੈਕਟਰ ਹਰਪ੍ਰੀਤ ਕੌਰ ਦੀਆਂ ਪ੍ਰਾਪਤੀਆਂ ’ਤੇ ਉਨ੍ਹਾਂ ਨੂੰ ਬਹੁਤ- ਬਹੁਤ ਵਧਾਈ ਦਿੱਤੀ।


Manoj

Content Editor

Related News