ਘਰੇਲੂ ਕਲੇਸ਼ ਕਾਰਣ ਤੇਜ਼ਧਾਰ ਹਥਿਆਰ ਨਾਲ ਪਤਨੀ ਨੂੰ ਕੀਤਾ ਜ਼ਖਮੀ

08/15/2019 1:42:48 AM

ਸ੍ਰੀ ਮੁਕਤਸਰ ਸਾਹਿਬ, (ਪਵਨ)– ਪਿੰਡ ਜੱਸੇਆਣਾ ਵਿਖੇ ਘਰੇਲੂ ਕਲੇਸ਼ ਕਾਰਣ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ। ਔਰਤ ਦੇ ਸਿਰ ਅਤੇ ਹੱਥਾਂ ’ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਗੁਆਂਢੀਆਂ ਨੇ ਉਸ ਨੂੰ ਛੁਡਵਾਇਆ ਅਤੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਜਿਥੇ ਉਹ ਜ਼ੇਰੇ ਇਲਾਜ ਹੈ। ਪਿੰਡ ਜੱਸੇਆਣਾ ਨਿਵਾਸੀ ਸੁਖਜਿੰਦਰ ਕੌਰ ਘਰ ’ਚ ਕੰਮ ਕਰ ਰਹੀ ਸੀ ਕਿ ਕਿਸੇ ਗੱਲ ਨੂੰ ਲੈ ਕੇ ਉਸ ਦਾ ਆਪਣੇ ਪਤੀ ਮੰਗਾ ਨਾਲ ਝਗਡ਼ਾ ਹੋ ਗਿਆ। ਇਸ ਦੌਰਾਨ ਮੰਗਾਂ ਨੇ ਉਸ ਦੇ ਸਿਰ ਅਤੇ ਹੱਥਾਂ ’ਤੇ ਕਾਪੇ ਨਾਲ ਵਾਰ ਕੀਤੇ ਜਿਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਈ। ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਪੁੱਜੇ ਜਿਨ੍ਹਾਂ ਉਸ ਨੂੰ ਛੁਡਵਾਇਆ। ਜ਼ਖਮੀ ਹਾਲਤ ’ਚ ਸੁਖਜਿੰਦਰ ਕੌਰ ਨੂੰ ਤੁਰੰਤ ਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਗਿਆ ਜਿਥੇ ਉਹ ਜ਼ੇਰੇ ਇਲਾਜ ਹੈ।

Bharat Thapa

This news is Content Editor Bharat Thapa