ਕੋਵਿਡ-19 ਦੇ ਕਾਰਨਾਂ, ਲੱਛਣਾਂ ਤੇ ਬਚਾਅ ਬਾਰੇ ਪੰਚਾਇਤ ਸਕੱਤਰ ਨੇ ਪਿੰਡ-ਪਿੰਡ ਜਾ ਦਿੱਤੀ ਜਾਣਕਾਰੀ

03/22/2020 12:29:26 AM

ਬੁਢਲਾਡਾ (ਮਨਜੀਤ) ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਬੀ.ਡੀ.ਪੀ.ਓ ਬੁਢਲਾਡਾ ਦੀ ਯੋਗ ਅਗਵਾਈ ਵਿੱਚ ਨੋਵਲ ਕੋਰੋਨਾ ਵਾਇਰਸ ਕੋਵਿਡ-19 ਬਾਰੇ ਪਿੰਡਾਂ ਦੇ ਸਰਪੰਚਾਂ ਅਤੇ ਵਾਰਡ ਦੇ ਮੈਂਬਰਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਹੈ।  ਨੋਵਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅਤੇ 22 ਮਾਰਚ ਨੂੰ ਜਨਹਿੱਤ ਤੌਰ ਤੇ ਲੱਗ ਰਹੇ ਕਰਫਿਊ ਦੀਆਂ ਹਦਾਇਤਾਂ ਪਿੰਡ ਪੱਧਰ ਤੇ ਜਾਣੂ ਕਰਵਾਉਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਵੱਲੋਂ ਪੰਚਾਇਤੀ ਵਿਭਾਗ ਨੂੰ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਅੱਜ  ਪੰਚਾਇਤ ਸਕੱਤਰ ਹਰਵੀਰ ਸਿੰਘ ਨੇ ਪਿੰਡ ਧੰਨਪੁਰਾ, ਕੁਲਰੀਆਂ, ਗੋਬਿੰਦਪੁਰਾ, ਭਾਵਾ, ਕਾਹਨਗੜ੍ਹ, ਚੱਕ ਅਲੀਸ਼ੇਰ, ਸੈਦੇਵਾਲਾ, ਸਸਪਾਲੀ, ਗੋਰਖਨਾਥ ਆਦਿ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਤੇ ਮੋਹਤਬਰ ਵਿਅਕਤੀਆਂ ਨੂੰ ਵਿਸਥਾਰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਨਹਿੱਤ ਲਾਇਆ ਜਾ ਰਿਹਾ ਕਰਫਿਊ ਵਿੱਚ ਆਪਣਾ ਸਹਿਯੋਗ ਪੰਚਾਇਤਾਂ ਪਿੰਡ ਪੱਧਰ ਤੇ ਕਰਨ ਅਤੇ ਕੋਈ ਵੀ ਵਿਅਕਤੀ ਪਿੰਡ ਤੋਂ ਬਾਹਰ 22 ਮਾਰਚ ਨੂੰ ਨਾ ਜਾਵੇ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਸਮਾਂ ਬਤੀਤ ਕਰਨ।  ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਮਿਲਕ ਡਾਇਰੀਆਂ ਖੁੱਲ੍ਹੀਆਂ ਰਹਿਣਗੀਆਂ। ਕੋਈ ਵੀ ਦੁਕਾਨਦਾਰ ਇਸ ਸੰਕਟ ਦੀ ਘੜੀ ਵਿੱਚ ਜੇਕਰ ਸਮਾਨ ਸਟਾਕ ਕਰਕੇ ਬਲੈਕ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਉਸ ਸ਼ਿਕਾਇਤ ਨੇੜੇ ਦੇ ਥਾਣੇ ਨੂੰ ਪੰਚਾਇਤ ਦੇਵੇ ਤਾਂ ਉਸ ਖਿਲਾਫ ਕਾਰਵਾਈ ਹੋ ਸਕੇ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਅਗਰ ਕੋਈ ਵੀ ਵਿਦੇਸ਼ੋਂ ਪਿਮਡ ਵਿੱਚ ਆਇਆ ਹੋਇਆ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸ਼ਨ ਨੂੰ ਦਿੱਤੀ ਜਾਵੇ। ਅਖੀਰ ਵਿੱਚ ਉਨ੍ਹਾਂ ਦੱਸਿਆ ਕਿ ਇਹ ਕਰਫਿਊ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤੱਕ ਜਾਰੀ ਰਹੇਗਾ। ਇਸ ਦੀ ਸ਼ੁਰੂਆਤ ਦੀ ਜਾਣਕਾਰੀ  ਪਿੰਡ ਦੀ ਪੰਚਾਇਤ ਹੂਟਰ ਵਜਾ ਕੇ ਲਾਊਡ ਸਪੀਕਰ ਰਾਹੀਂ ਨਗਰ ਨਿਵਾਸੀਆਂ ਨੂੰ ਦੇਵੇਗੀ ਅਤੇ ਰਾਤ ਸਮੇਂ ਹੀ ਇਸ ਦੀ ਹੂਟਰ ਵਜਾ ਕੇ ਸਮਾਪਤ ਹੋਵੇਗੀ।  ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਸ਼ਾਵਸ਼ ਦਿਵਾਇਆ ਕਿ ਉਹ ਹਰ ਪੱਖੋਂ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਗੇ।  ਇਸ ਮੌਕੇ ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਰਾਜਵੀਰ ਸਿੰਘ ਕੁਲਰੀਆਂ, ਸਰਪੰਚ ਸੱਤਪਾਲ ਸਿੰਘ ਕਾਹਨਗੜ੍ਹ, ਸਰਪੰਚ ਚਰਨਜੀਤ ਸਿੰਘ ਗੋਰਖਨਾਥ, ਸਰਪੰਚ ਹਰੀਚੰਦ ਸਸਪਾਲੀ, ਸਰਪੰਚ ਕਾਲਾ ਬਾਬਾ ਸੈਦੇਵਾਲਾ, ਸਰਪੰਚ ਦਰਸ਼ਨ ਸਿੰਘ ਧੰਨਪੁਰਾ ਵੀ ਮੌਜੂਦ ਸਨ।


Bharat Thapa

Content Editor

Related News