ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਪਾਵਰਕੌਮ ਦੇ ਦਫ਼ਤਰ ਵਿਖੇ ਕੀਤੀ ਨਾਅਰੇਬਾਜ਼ੀ

05/20/2020 2:02:49 PM

ਭਵਾਨੀਗੜ੍ਹ (ਕਾਂਸਲ) - ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ  ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ  ਡਕੌਦਾ ਵਲੋਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਦੇ ਸਬੰਧ ਵਿਚ ਪਾਵਰਕੌਮ ਦੇ ਦਫ਼ਤਰ ਵਿਖੇ ਨਾਅਰੇਬਾਜ਼ੀ ਕਰਦਿਆਂ ਐਸ.ਡੀ.ਓ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ’ਤੇ ਬੋਲਦਿਆਂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਗੂਆਂ ਵਲੋਂ ਪੰਜਾਬ ਵਿਚ ਸਰਪਲੱਸ ਬਿਜਲੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ,  ਪਰ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ’ਤੇ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਪਾਵਰਕੌਮ  ਦੇ ਚੇਅਰਮੈਨ ਦੇ ਨਾਮ ਮੰਗ ਪੱਤਰ ਦਿੰਦਿਆਂ ਦੇਸ਼ ਵਿਰੋਧੀ ਬਿਜਲੀ ਸੋਧ ਬਿਲ ਰੱਦ ਕਰਨ, ਝੋਨੈ ਲਈ 16 ਘੰਟੇ ਬਿਜਲੀ ਸਪਲਾਈ ਰੋਜਾਨਾ ਦੇਣ, ਬਿਨ੍ਹਾਂ ਟਿਊਬਵੈÎÎÎੱਲ ਕੁਨੈਕਸ਼ਨਾਂ ਵਾਲੇ ਕਿਸਾਨਾਂ ਨੂੰ ਝੋਨੇ ਦੇ ਸੀਜਨ ਲਈ ਆਰਜੀ ਕੁਨੈਕਸ਼ਨ ਦੇਣ, ਡੀਜਲ ਨਾਲ ਚਲਦੇ ਟਿਊਬਵੈਲਾਂ ਲਈ ਡੀਜਲ ’ਤੇ 50 ਪ੍ਰਤੀਸ਼ਤ ਸਬਸਿਟੀ ਦੇਣ,  ਓਵਰਲੋਡ ’ਤੇ ਚੱਲ ਰਹੇ ਟਿਊਬਵੈਲਾਂ ਦਾ ਲੋਡ  ਵਧਾਉਣ, ਬਿਜਲੀ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ, ਪਾਵਰਕੌਮ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰਨ, ਝੋਨੇ ਦੇ ਸੀਜਨ ਦੌਰਾਨ ਬਿਜਲੀ ਕਾਮਿਆਂ ਦੀਆਂ ਆਰਜੀ ਪੋਸਟਾਂ ਭਰਨ ਤੋਂ ਇਲਾਵਾ ਹੋਰ ਮੰਗਾਂ ਦਾ ਮੰਗ ਪੱਤਰ ਐਸ.ਡੀ.ਓ ਹਰਵੰਤ ਸਿੰਘ ਨੂੰ ਸੌਪਿਆ। ਇਸ ਮੌਕੇ ’ਤੇ ਮਹਿਮਾ ਸਿੰਘ ਬਟਰਿਆਣਾ, ਮਾਸਟਰ ਜਰਨੈਲ ਸਿੰਘ, ਰਣਧੀਰ ਸਿੰਘ ਭੱਟੀਵਾਲ, ਮੁਖਤਿਆਰ ਸਿੰਘ ਬਲਿਆਲ, ਕੇਵਲ ਸਿੰਘ ਮਾਝੀ, ਸੁਖਦੇਵ ਸਿੰਘ ਘਰਾਚੋਂ,  ਨਛੱਤਰ ਸਿੰਘ ਝਨੇੜੀ, ਬੁਧ ਸਿੰਘ ਬਾਲਦ ਖ਼ੁਰਦ, ਸਤਨਾਮ ਸਿੰਘ ਫਤਿਹਗੜ੍ਹ ਆਦਿ ਹਾਜ਼ਰ ਸਨ।


Harinder Kaur

Content Editor

Related News