ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਕੀਤੀਆਂ ਵਿਆਹ ਦੀਆਂ ਰਸਮਾਂ

12/17/2020 4:53:32 PM

ਭਵਾਨੀਗੜ੍ਹ (ਕਾਂਸਲ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀਬਾੜੀ ਸਬੰਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਆਮ ਲੋਕਾਂ ’ਚ ਕੇਂਦਰ ਸਰਕਾਰ ਪ੍ਰਤੀ ਤਿੱਖੇ ਰੋਸ ਦੀ ਲਹਿਰ ਲਗਤਾਰ ਵੱਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਹੁਣ ਕਿਸਾਨ ਪਰਿਵਾਰਾਂ ਵਲੋਂ ਆਪਣੇ ਬੱਚਿਆਂ ਦੇ ਵਿਆਹਾਂ ’ਚ ਵੀ ਕਿਸੇ ਕਲਾਕਾਰਾਂ ਦੇ ਗੀਤ ਸੰਗੀਤ ਉਪਰ ਭੰਗੜੇ ਪਾਉਣ ਦੀ ਥਾਂ ਵਿਆਹ ਦੀਆਂ ਰਸਮਾਂ ਕਿਸਾਨ ਜਥੇਬੰਦੀਆਂ ਦੀਆਂ ਝੰਡੇ ਹੇਠ ਕੇਂਦਰ ਸਰਕਾਰ ਵਿਰੁੱਧ ਤਿੱਖੇ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਕੀਤੀਆਂ ਜਾ ਰਹੀਆਂ ਹਨ ਅਤੇ ਵਿਆਹ ਸਮਾਗਮਾਂ ਮੌਕੇ ਰਾਤ ਨੂੰ ਜਾਗੋਂ ਕੱਢਣ ਸਮੇਂ ਪੁਰਾਣੀਆਂ ਸੱਭਿਆਚਾਰਕ ਬੋਲੀਆਂ ਪਾਉਣ ਦੀ ਥਾਂ ਕੇਂਦਰ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਨੇੜਲੇ ਪਿੰਡ ਘਨੌੜ ਜੱਟਾਂ ਵਿਖੇ ਬੀਤੇ ਦਿਨੀਂ ਇਸੇ ਤਰ੍ਹਾਂ ਦਾ ਕੁੱਝ ਵੇਖਣ ਨੂੰ ਮਿਲਿਆ ਜਿੱਥੇ ਪਿੰਡ ਦੇ ਇਕ ਨੌਜਵਾਨ ਦੀ ਬਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਜਦੋਂ ਰਵਾਨਾ ਹੋਈ ਤਾਂ ਬਰਾਤੀਆਂ ਨੇ ਇੱਥੇ ਕੇਂਦਰ ਸਰਕਾਰ ਮੁਰਦਾਬਾਦ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਓ ਦੀ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪਿੰਡ ਨੂੰ ਗੁੰਜਣ ਲਗਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤੇ ਸਮਾਜ ਸੇਵੀ ਬਲਵਿੰਦਰ ਸਿੰਘ ਘਨੌੜ ਜੱਟਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਵਿਆਹ ਦੀ ਖੁਸ਼ੀ ਦੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਿੱਲੀ ਸਿੰਘੂ ਬਾਰਡਰ ਨਾਲੇ ’ਚੋਂ ਮਿਲੀ ਭਵਾਨੀਗੜ੍ਹ ਦੇ ਵਿਅਕਤੀ ਦੀ ਲਾਸ਼

ਲਾੜੇ ਮਨਵੀਰ ਸਿੰਘ ਤੇ ਉਸ ਦੇ ਪਿਤਾ ਸ. ਹਰਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲ਼ਤ ਨੀਤੀਆਂ ਤੇ ਇਹ ਕਾਲੇ ਕਾਨੂੰਨ ਦੇ ਖ਼ਿਲਾਫ਼ ਅਸੀਂ ਆਪਣੀਆਂ ਖ਼ੁਸ਼ੀਆਂ ਗ਼ਮੀਆਂ ਦੇ ਦੌਰਾਨ ਵੀ ਅਸÄ ਇਨ੍ਹਾਂ ਸਰਕਾਰਾਂ ਦੇ ਗਲ਼ਤ ਫੈਸਲਿਆਂ ਦਾ ਵਿਰੋਧ ਕਰਦੇ ਰਹਾਂਗੇ। ਅਸੀਂ ਆਪਣੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਕੇ ਫ਼ਿਰ ਦਿੱਲੀ ਵੱਲ ਨੂੰ ਕੂਚ ਕਰਾਂਗੇ।ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ-ਨਾਲ ਫੌਜੀਆਂ ਦੀ ਪੈਨਸ਼ਨ ’ਚ ਵੱਡੀ ਕਟੌਤੀ ਕਰਨ ਦੀ ਜੋ ਪ੍ਰਪੋਜਲ ਤਿਆਰ ਕੀਤੀ ਹੈ ਉਸ ਨੂੰ ਵੀ ਕਿਸਾਨੀ ਦੇ ਕਾਲੇ ਕਾਨੂੰਨਾਂ ਵਾਂਗ ਬਰਦਾਸ਼ਤ ਨਹÄ ਕੀਤਾ ਜਾਵੇਗਾ। ਉਨ੍ਹਾਂ ਸਭ ਨੂੰ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ।

Shyna

This news is Content Editor Shyna