ਭਾਰਤ ਨੇ ਬੰਗਲਾਦੇਸ਼ ਨੂੰ ਭੇਜੀਆਂ ਕਪਾਹ ਦੀਆਂ 8000 ਗੰਢਾਂ

02/25/2021 12:32:30 PM

ਜੈਤੋ (ਰਘੂਨੰਦਨ ਪਰਾਸ਼ਰ) - ਕਪਾਹ ਮੰਤਰਾਲਾ ਦੇ ਅਦਾਰੇ ਸੀ.ਸੀ.ਆਈ. ਨੇ ਕੱਲ੍ਹ ਰੇਲ ਰਾਹੀਂ 8000 ਗੰਢਾਂ ਬੰਗਲਾਦੇਸ਼ ਨੂੰ ਪਹਿਲੀ ਵਾਰ ਬਰਾਮਦ ਕੀਤੀਆਂ ਹਨ। ਸੂਤਰਾਂ ਅਨੁਸਾਰ ਇਹ ਰੂੰ ਗੰਢਾਂ ਬਰਾਮਦ ਸਿੱਧੇ ਤੌਰ 'ਤੇ ਉੜੀਸਾ ਦੇ ਕਾਲੀਹਾੜੀ ਜ਼ਿਲ੍ਹੇ ਦੇ ਜੂਨਾਗੜ ਸਟੇਸ਼ਨ ਤੋਂ ਬੰਗਲਾਦੇਸ਼ ਭੇਜੀਆਂ ਗਈਆਂ ਹਨ। 

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਰੂੰ ਵਪਾਰੀਆਂ ਦਾ ਕਹਿਣਾ ਹੈ ਕਿ ਰੇਲ ਰਾਹੀਂ ਇਹ ਨਿਰਯਾਤ ਇਕ ਚੰਗਾ ਕਦਮ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਿਰਵਿਘਨ ਨਿਰਯਾਤ ਦੇਖਣ ਨੂੰ ਮਿਲੇਗਾ। ਸੂਤਰਾਂ ਅਨੁਸਾਰ ਸੀ.ਸੀ.ਆਈ. ਮੌਜੂਦਾ ਕਪਾਹ ਦੇ ਸੀਜ਼ਨ ਦੌਰਾਨ ਇਹ ਲਗਭਗ 10 ਲੱਖ ਗੰਢ ਵੱਖ-ਵੱਖ ਦੇਸ਼ਾਂ ਨੂੰ ਨਿਰਯਾਤ ਕਰ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

ਇਸ ਦੇ ਨਾਲ ਹੀ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕਪਾਹ ਕਾਰਪੋਰੇਸ਼ਨ ਆਫ ਇੰਡੀਆ ਲਿਮਟਡ ਸੀ.ਸੀ.ਆਈ. ਨੇ 22 ਫਰਵਰੀ ਤੱਕ ਦੇਸ਼ ਵਿਚ 91,68,064 ਲੱਖ ਗੰਢ ਕਪਾਹ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੀ ਹੈ, ਜਿਸ 'ਤੇ 26,70,519 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜਿਸ ਨਾਲ ਕਰੀਬ 1,89,566 ਕਿਸਾਨਾਂ ਨੂੰ ਲਾਭ ਪ੍ਰਾਪਤ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਲੱਗੇ ਖ਼ਾਲਿਸਤਾਨ ਦੇ ਪੋਸਟਰ, ਲੋਕਾਂ ’ਚ ਦਹਿਸ਼ਤ ਦਾ ਮਾਹੌਲ


rajwinder kaur

Content Editor

Related News