ਇੰਡੀਆ ਪਲੈਨੇਟ ਮੁਕਾਬਲੇ ’ਚ ਬਠਿੰਡਾ ਦੀ ਡਾ. ਨਵਜੋਤ ਕੌਰ ਬਣੀ ਮਿਸਿਜ਼ ਇੰਡੀਆ

04/14/2022 3:36:35 PM

ਬਠਿੰਡਾ (ਵਰਮਾ) : ਮਿਸ ਐਂਡ ਮਿਸਿਜ਼ ਇੰਡੀਆ ਪਲੈਨੇਟ 2022 ਦਾ ਆਯੋਜਨ ਦਿ ਲੀਲਾ ਹੋਟਲ, ਗੁਰੂਗ੍ਰਾਮ ਵਿਖੇ ਕੀਤਾ ਗਿਆ। ਇਸ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮੁਟਿਆਰਾਂ ਪਹੁੰਚੀਆਂ ਸਨ। ਪ੍ਰੀਤੀ ਜੋਸ਼ੀ ਦੀ ਤਰਫੋਂ ਮਿਸ ਅਤੇ ਮਿਸਿਜ਼ ਇੰਡੀਆ ਪਲੈਨੇਟ ਦਾ ਆਯੋਜਨ ਕਰ ਕੇ ਦੇਸ਼ ਦੀਆਂ ਖੂਬਸੂਰਤ ਔਰਤਾਂ ਨੂੰ ਆਪਣੀ ਸੁੰਦਰਤਾ ਅਤੇ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਗਿਆ। ਇਸ ਮੁਕਾਬਲੇ ’ਚ ਹਿੱਸਾ ਲੈਣ ਲਈ ਭਾਰਤ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਇਕ-ਇਕ ਕਰ ਕੇ ਖੂਬਸੂਰਤ ਲੜਕੀਆਂ ਪਹੁੰਚੀਆਂ। ਮੁਕਾਬਲਾ ਸਖ਼ਤ ਸੀ ਪਰ ਬਠਿੰਡਾ ਦੀ ਡਾ. ਨਵਜੋਤ ਕੌਰ ਨੇ ਜਿੱਤ ਕੇ ਦੁਨੀਆ ਦਾ ਨਾਂ ਰੌਸ਼ਨ ਕੀਤਾ ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਇਸ ਮੌਕੇ ਕਈ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਮੁੱਖ ਮਹਿਮਾਨ ਡਾ. ਮਧੂ ਚੋਪੜਾ ਅਤੇ ਮਹਿਕ ਚਾਹਿਲ ਨੇ ਪ੍ਰਤੀਯੋਗੀਆਂ ਦਾ ਮਨੋਬਲ ਵਧਾਇਆ | ਡਾ. ਨਵਜੋਤ ਕੌਰ ਨੇ ਸਮਾਜ ਸੇਵਾ ਵਿਚ ਪੀ. ਐੱਚ. ਡੀ. ਕੀਤੀ ਅਤੇ ਤਿੰਨ ਵਾਰ ਸੁੰਦਰਤਾ ਮੁਕਾਬਲੇ ਵਿਚ ਭਾਗ ਲਿਆ ਅਤੇ ਜਿੱਤੀ। ਕ੍ਰਾਊਨ ਟਾਈਮਜ਼ ਫੈਸ਼ਨ-2021 ਸੁਪਰ ਮਾਡਲ ਗਲੋਬਲ ਇੰਡੀਆ ਅਤੇ ਉਪੇਰਾ ਕੁਈਨ ਵਿਚ ਵੀ ਹਿੱਸਾ ਲਿਆ ਜੋ ਜਿੱਤੀ। ਪਲੈਨੇਟ ਇੰਡੀਆ ’ਚ 4500 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਸਿਰਫ 26 ਦੀ ਚੋਣ ਕੀਤੀ ਗਈ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪੈਨ ਇੰਡੀਆ, ਦੁਬਈ, ਬੈਲਜੀਅਮ, ਸਿੰਗਾਪੁਰ, ਮਲੇਸ਼ੀਆ ਆਦਿ ਦੇਸ਼ਾਂ ਤੋਂ ਵੀ ਪ੍ਰਤੀਯੋਗੀ ਆਏ ਸਨ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ


Anuradha

Content Editor

Related News