ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਕਾਰਨ ਗਈਆਂ 2 ਜਾਨਾਂ, 73 ਪਾਜ਼ੇਟਿਵ ਆਏ

04/07/2021 5:12:36 PM

 ਸੰਗਰੂਰ (ਬੇਦੀ/ਰਿਖੀ)-ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ, ਇਸ ਦੇ ਬਾਵਜੂਦ ਲੋਕ ਅਜੇ ਵੀ ਬੇਖੌਫ ਹੋ ਕੇ ਸਾਵਧਾਨੀਆਂ ਨਹੀਂ ਵਰਤ ਰਹੇ। ਅੱਜ ਜ਼ਿਲ੍ਹੇ ਦੇ ਸਿਹਤ ਬਲਾਕ ਮਾਲੇਰਕੋਟਲਾ ਦੇ ਇੱਕ 75 ਸਾਲਾ ਵਿਅਕਤੀ ਅਤੇ ਬਲਾਕ ਪੰਜਗਰਾਈਆਂ ਦੇ ਇੱਕ  50 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 9, ਧੂਰੀ ’ਚ 10, ਸਿਹਤ ਬਲਾਕ ਲੌਂਗੋਵਾਲ ’ਚ 5 ਕੇਸ, ਸੁਨਾਮ ’ਚ 6  ਭਵਾਨੀਗੜ੍ਹ ’ਚ 4, ਮਾਲੇਰਕੋਟਲਾ ’ਚ 18, ਕੌਹਰੀਆਂ ’ਚ 4, ਸ਼ੇਰਪੁਰ ’ਚ 2, ਮੂਣਕ ’ਚ 5, ਅਮਰਗੜ੍ਹ ’ਚ 5, ਅਹਿਮਦਗੜ੍ਹ ’ਚ 3 ਅਤੇ ਫਤਿਹਗੜ੍ਹ ਪੰਜਗਰਾਈਆਂ ’ਚ 2 ਵਿਅਕਤੀ ਪਾਜ਼ੇਟਿਵ ਆਏ ਹਨ, ਇਸ ਤਰ੍ਹਾਂ ਪੂਰੇ ਸੰਗਰੂਰ ਜ਼ਿਲ੍ਹੇ ’ਚ 73 ਪਾਜ਼ੇਟਿਵ ਵਿਅਕਤੀ ਆਏ ਹਨ। ਜ਼ਿਲੇ ’ਚ ਹੁਣ ਤੱਕ ਕੁਲ 5931 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 5220 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ ਤੇ 467 ਕੇਸ ਐਕਟਿਵ ਚੱਲ ਰਹੇ ਹਨ। ਅੱਜ ਵੀ 25 ਵਿਅਕਤੀ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋਏ, ਜਦਕਿ 244 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।

ਸੰਗਰੂਰ ਕੋਰੋਨਾ ਅਪਡੇਟ

ਕੁੱਲ ਕੇਸ-5931

ਐਕਟਿਵ ਕੇਸ-467

ਠੀਕ ਹੋਏ-5220

ਮੌਤਾਂ-244


Anuradha

Content Editor

Related News