ਸੰਗਰੂਰ ’ਚ ਕੋਰੋਨਾ ਨੇ ਵਰ੍ਹਾਇਆ ਕਹਿਰ, 5 ਵਿਅਕਤੀਆਂ ਦੀ ਲਈ ਜਾਨ ਤੇ 96 ਪਾਜ਼ੇਟਿਵ ਆਏ

04/20/2021 6:44:13 PM

ਸੰਗਰੂਰ (ਬੇਦੀ/ਰਿਖੀ)-ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਘਟਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਨੇ ਜ਼ਿਲ੍ਹੇ ’ਚ ਅੱਜ ਛੇ ਹੋਰ ਵਿਅਕਤੀਆਂ ਦੀ ਜਾਨ ਲੈ ਲਈ। ਇਹ ਦਰਦਨਾਕ ਮੰਜ਼ਰ ਦੇਖ ਕੇ ਆਸਮਾਨ ਵੀ ਸਾਰਾ ਦਿਨ ਨਮ ਰਿਹਾ। ਇਕੱਤਰ ਜਾਣਕਾਰੀ ਅਨੁਸਾਰ ਅੱਜ ਬਲਾਕ ਸ਼ੇਰਪੁਰ ਦਾ ਇੱਕ 64 ਸਾਲਾ, ਬਲਾਕ ਭਵਾਨੀਗੜ੍ਹ ਦਾ 60 ਸਾਲਾ ਵਿਅਕਤੀ, ਬਲਾਕ ਮੂਣਕ ’ਚ 35 ਸਾਲਾ ਨੌਜਵਾਨ, 54 ਸਾਲਾ ਵਿਅਕਤੀ, ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ 78 ਸਾਲਾ ਵਿਅਕਤੀ ਨੂੰ ਵੀ ਕੋਰੋਨਾ ਦੇ ਦੈਂਤ ਨੇ ਨਿਗਲ ਲਿਆ।

ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 282 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਕੁੱਲ 96 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 23, ਧੂਰੀ ’ਚ 11, ਸਿਹਤ ਬਲਾਕ ਲੌਂਗੋਵਾਲ ’ਚ 6 ਕੇਸ, ਸੁਨਾਮ ’ਚ 7, ਮਾਲੇਰਕੋਟਲਾ ’ਚ 10, ਮੂਨਕ ’ਚ 5, ਅਮਰਗੜ੍ਹ ’ਚ 5, ਭਵਾਨੀਗੜ੍ਹ ’ਚ 5, ਸ਼ੇਰਪੁਰ ’ਚ 1, ਅਹਿਮਦਗੜ੍ਹ ’ਚ 2, ਕੌਹਰੀਆਂ ’ਚ 3 ਅਤੇ ਪੰਜਗਰਾਈਆਂ ’ਚ 9 ਵਿਅਕਤੀ ਪਾਜ਼ੇਟਿਵ ਆਏ ਹਨ। ਹੁਣ ਤੱਕ 6936 ਕੇਸ ਹਨ, ਜਿਨ੍ਹਾਂ ’ਚੋਂ 5987 ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 667 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 59 ਵਿਅਕਤੀ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋ ਗਏ।

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ-6936
ਐਕਟਿਵ ਕੇਸ-667
ਠੀਕ ਹੋਏ-5987
ਮੌਤਾਂ-282

Manoj

This news is Content Editor Manoj