ਪੰਜਾਬ 'ਚ ਫਿਰ 94 ਪਾਜ਼ੇਟਿਵ, 1232 ਪਹੁੰਚੀ ਪੀੜਤਾਂ ਦੀ ਗਿਣਤੀ

05/04/2020 10:04:02 PM

ਚੰਡੀਗੜ੍ਹ— ਪਿਛਲੇ 4 ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦਾ ਸੈਂਕੜਾ ਲਗਾ ਰਿਹਾ ਹੈ। ਪੰਜਾਬ 'ਚ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 100 ਦੇ ਕਰੀਬ ਪਹੁੰਚ ਗਈ। ਸੋਮਵਾਰ ਨੂੰ ਪੰਜਾਬ ਦੇ 8 ਜ਼ਿਲ੍ਹਿਆਂ 'ਚ 94 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆਂ 1232 ਹੋ ਗਈ ਹੈ। ਸੋਮਵਾਰ ਨੂੰ ਦੋ ਮਰੀਜ਼ਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਇਕ ਮਰੀਜ਼ ਨੂੰ ਵੇਂਟੀਲੇਟਰ 'ਤੇ ਸ਼ਿਫਟ ਕਰਨ ਪਿਆ ਜਦਕਿ ਇਕ ਮਰੀਜ਼ ਨੂੰ ਆਕਸੀਜਨ ਸੁਪੋਰਟ 'ਤੇ ਰੱਖਿਆ ਗਿਆ ਹੈ। ਪੰਜਾਬ 'ਚ ਕੁਲ 4 ਮਰੀਜ਼ ਵੇਂਟੀਲੇਟਰ ਅਜਰ ਆਕਸੀਜਨ ਸੁਪੋਰਟ 'ਤੇ ਹੈ। ਸੋਮਵਾਰ ਨੂੰ ਸਭ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ ਜਿੱਥੇ 52 ਲੋਕਾਂ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਫਿਰੋਜ਼ਪੁਰ ਤੋਂ 13, ਫਰੀਦਕੋਟ ਤੋਂ 12, ਜਲੰਧਰ ਤੋਂ 7, ਗੁਰਦਾਸਪੁਰ ਤੋਂ 6, ਪਠਾਨਕੋਟ ਤੋਂ 2  ਤੇ ਮਾਨਸਾ ਤੇ ਬਠਿੰਡਾ ਤੋਂ 1-1 ਪੀੜਤ ਪਾਜ਼ੇਟਿਵ ਪਾਇਆ ਗਿਆ। ਪੰਜਾਬ 'ਚ ਪਹਿਲਾਂ ਦੁਆਬਾ ਤੇ ਮਾਝਾ ਨਾਲ ਕੋਰੋਨਾ ਪਾਜ਼ੇਟਿਵ ਪੀੜਤਾਂ ਦੇ ਮਾਮਲੇ ਵੱਧ ਰਹੇ ਸਨ ਪਰ ਪਿਛਲੇ 5 ਦਿਨ ਤੋਂ ਪੰਜਾਬ ਦੇ ਮਾਲਵਾ ਖੇਤਰ 'ਚ ਵੱਡੀ ਗਿਣਤੀ 'ਚ ਪੀੜਤਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਵੱਧ ਗਈ ਹੈ।

Gurdeep Singh

This news is Content Editor Gurdeep Singh