ਸਹੁਰਿਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਜਨਾਨੀ ਦੀ ਮੌਤ, ਸਹੁਰੇ ਪਰਿਵਾਰ ਵਿਰੁੱਧ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ

12/29/2020 5:19:20 PM

ਮੰਡੀ ਲਾਧੂਕਾ (ਸੰਧੂ): ਇਥੋਂ ਦੇ ਲਾਗਲੇ ਪਿੰਡ ਕੀੜਿਆਂ ਵਾਲਾ ਨਾਲ ਸਬੰਧਤ ਵਿਆਹੁਤਾ ਦੀ ਸਹੁਰੇ ਪਰਿਵਾਰ ਵਲੋਂ ਦਾਜ ਦੀ ਮੰਗ ਨੂੰ ਲੈ ਕੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਬਾਅਦ ’ਚ ਇਲਾਜ ਦੌਰਾਨ ਮੌਤ ਹੋ ਗਈ। ਮਿ੍ਰਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਮਿ੍ਰਤਕਾ ਦੇ ਭਰਾ ਪਿ੍ਰੰਸ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਪੂਨਮ ਰਾਣੀ ਪੁੱਤਰੀ ਕਸ਼ਮੀਰ ਚੰਦ ਦਾ ਵਿਆਹ ਮਹਿੰਦਰ ਪਾਲ ਪੁੱਤਰ ਹਰੀ ਚੰਦ ਵਾਸੀ ਪਿੰਡ ਆਲਮਸ਼ਾਹ ਜ਼ਿਲ੍ਹਾ ਫਾਜ਼ਿਲਕਾ ਨਾਲ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਇਸਤਰੀ ਧੰਨ ਵਜੋਂ ਪਰਿਵਾਰਕ ਮੈਂਬਰਾਂ ਨੇ ਕਾਫ਼ੀ ਸਾਮਾਨ ਦਿੱਤਾ ਪਰ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵਲੋਂ ਹੋਰ ਦਾਜ ਦੀ ਮੰਗ ਨੂੰ ਲੈ ਕੇ ਮਾਨਸਿਕ ਤੌਰ ’ਤੇ ਕੁੱਟਮਾਰ ਅਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। 

ਇਸ ਦੌਰਾਨ ਉਨ੍ਹਾਂ ਨੇ ਏ.ਸੀ. ਦੀ ਮੰਗ ਕੀਤੀ ਤੇ ਕਿਸੇ ਤਰ੍ਹਾਂ ਪਰਿਵਾਰ ਵਲੋਂ ਏ.ਸੀ. ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਪਰ ਬਾਅਦ ’ਚ ਫਿਰ ਮੋਟਰਸਾਇਕਲ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਮੇਰੇ ਵਲੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭੈਣ ਦੇ ਸਹੁਰੇ ਪਰਿਵਾਰ ਨੇ ਹਮਸ਼ਮਵਰਾ ਹੋ ਕੇ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ। ਉਸ ਨੇ ਦੱਸਿਆ ਕਿ ਮਹਿੰਦਰ ਪਾਲ ਉਸਦੀ ਭੈਣ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਲਈ ਕੋਈ ਵੀ ਦਵਾਈ ਜਾਂ ਗੁਜਾਰਾ ਨਹੀਂ ਦਿੰਦਾ ਸੀ ਅਤੇ ਧਮਕੀਆਂ ਦਿੰਦੇ ਸਨ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਸਦਾ ਹਸ਼ਰ ਇਸੇ ਤਰ੍ਹਾਂ ਹੀ ਹੋਵੇਗਾ। ਉਸਨੇ ਦੱਸਿਆ ਕਿ ਸਾਡੇ ਵਲੋਂ ਘਰ ਵਸਾਉਣ ਦੀ ਨੀਅਤ ਨਾਲ ਉਸਦੇ ਸਹੱਰੇ ਪਰਿਵਾਰ ਦੀ ਕਾਫੀ ਮਿੰਨਤ ਕੀਤੀ ਗਈ ਪਰ ਉਨ੍ਹਾਂ ਵਲੋ ਇਕ ਨਹੀਂ ਸੁਣੀ ਗਈ।

PunjabKesari

ਜਿਸ ਤੋਂ ਬਾਅਦ ਕਰੀਬ ਸਾਲ ਪਹਿਲਾਂ ਸਹੁਰੇ ਪਰਿਵਾਰ ਨੇ ਉਸਨੂੰ ਘਰੋਂ ਕੱਢ ਦਿੱਤਾ ਅਤੇ ਮੇਰੇ ਪਿਤਾ ਵਲੋਂ ਇਲਾਜ ਲਈ ਲੁਧਿਆਣਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਵੀ ਸਹੁਰੇ ਪਰਿਵਾਰ ਨੇ ਕੋਈ ਤਰਸ ਨਹੀਂ ਖਾਧਾ ਅਤੇ ਦਾਜ ਦੀ ਮੰਗ ਪੂਰੀ ਹੋਣ ਤੇ ਘਰ ਲੈ ਜਾਣ ਦੀ ਗੱਲ ਕੀਤੀ ਜਾਣ ਲੱਗੀ। ਪਰ ਆਖਿਰਕਾਰ 25 ਦਸੰਬਰ ਉਸ ਦੀ ਭੈਣ ਦੀ ਮੌਤ ਹੋ ਗਈ ਤੇ ਇਸ ਸਬੰਧੀ ਸ਼ਿਕਾਇਤ ਉਸ ਵਲੋਂ ਪਹਿਲਾਂ ਹੀ ਐੱਸ.ਐੱਸ.ਪੀ. ਦਫਤਰ ਨੂੰ ਦਿੱਤੀ ਜਾ ਚੁੱਕੀ ਹੈ।

ਉਸਨੇ ਦੱਸਿਆ ਕਿ ਦੀ ਪੂਨਮ ਰਾਣੀ ਦੀ ਮੌਤ ਲਈ ਸਹੁਰਾ ਪਰਿਵਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ ਅਤੇ ਉਨ੍ਹਾਂਨੇ ਇਨਸਾਫ ਲਈ ਵੂਮੈਨ ਸੈਲ ’ਚ ਵੀ ਸ਼ਿਕਾਇਤ ਕੀਤੀ ਹੈ। ਉਧਰ ਇਸ ਸਬੰਧੀ ਵੂਮੈਨ ਸੈਲ ਫਾਜ਼ਿਲਕਾ ਵਿਖੇ ਐਸ.ਆਈ ਮੈਡਮ ਰਿੰਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਕੋਲ ਆ ਚੁੱਕੀ ਹੈ ਅਤੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਜਾਵੇਗਾ ਅਤੇ ਜੋ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।  


Shyna

Content Editor

Related News