ਕਿਸਾਨੀ ਮੰਗਾਂ ਦੇ ਹੱਕ ''ਚ ਸੌਂਪਿਆ ਮੰਗ ਪੱਤਰ

03/20/2017 4:43:21 PM

ਸੰਗਰੂਰ (ਬੇਦੀ)—ਕਿਸਾਨ ਮੋਰਚਾ ਦੇ ਵਫ਼ਦ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਸਾਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਸਿਰ ਚੜੇ ਕਰਜ਼ੇ ''ਤੇ ਲੀਕ ਮਾਰੀ ਜਾਵੇ, ਜ਼ਿਲੇ ਅੰਦਰ ਪੰਚਾਇਤੀ ਜ਼ਮੀਨ ਦੇ ਜਨਰਲ ਹਿੱਸੇ ਵਾਲੀ ਜ਼ਮੀਨ ਘੱਟ ਰੇਟ ਤੇ ਛੋਟੇ ਕਿਸਾਨਾਂ ਨੂੰ ਦਿੱਤੀ ਜਾਵੇ, ਇਹੇ ਜ਼ਮੀਨ ਪੰਜ ਏਕੜ ਦੇ ਪਲਾਟਾਂ ਵਿੱਚ ਵੰਡ ਕੇ ਛੋਟੇ ਕਿਸਾਨਾਂ ਨੂੰ ਖੇਤੀ ਲਈ ਦਿੱਤੀ ਜਾਵੇ, ਪੰਚਾਇਤੀ ਜਮੀਨਾਂ ਅਤੇ ਵੱਡੇ ਟੱਕਾ ਵਾਲੀਆਂ ਨਿੱਜੀ ਜ਼ਮੀਨਾਂ ਦੇ ਠੇਕੇਆਂ ਦੇ ਰੇਟ ਘੱਟ ਕੀਤੇ ਜਾਣ, ਜ਼ਮੀਨ ਦੇ ਠੇਕਿਆਂ ਦਾ ਰੇਟ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੈਅ ਕੀਤਾ ਜਾਵੇ। ਅਵਾਰਾ ਡੰਗਰਾਂ ਅਤੇ ਜਾਨਵਰਾਂ ਦੁਆਰਾ ਹੁੰਦੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਫੌਰੀ ਕਦਮ ਚੁੱਕੇ ਜਾਣ, ਇਸ ਦੇ ਨਾਲ ਹੀ ਅਵਾਰਾ ਘੁੰਮ ਰਹੀਆਂ ਦੇਸੀ ਨਸਲ ਦੀਆਂ ਗਾਵਾਂ ਨੂੰ ਗਊਸ਼ਾਲਾਵਾਂ ਵਿੱਚ ਰੱਖਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਵਿਦੇਸ਼ੀ ਨਸਲ ਦੀਆਂ ਗਾਵਾਂ ਅਤੇ ਹੋਰ ਜਾਨਵਰਾਂ ਨੂੰ ਮੱਝਾਂ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਪੰਜਾਬ ਹੀ ਮੀਟ ਪ੍ਰੋਸਿੰਸਗ ਪਲਾਟ ਲਾਏ ਜਾਣ। ਲੈਡ ਸੀਲਿੰਗ ਐਕਟ ਨੂੰ ਲਾਗੂ ਕਰਕੇ 17 ਏਕੜ ਤੋਂ ਉਪਰਲੀ ਜ਼ਮੀਨ ਬੇਜਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡੀ ਜਾਵੇ। ਕਿਸਾਨਾਂ ਦੁਆਰਾ ਕਾਸ਼ਤ ਕੀਤੀਆਂ ਜਾਂਦੀਆਂ ਸਬਜ਼ੀਆਂ ਅਤੇ ਫਲਾਂ ਦੇ ਸਰਕਾਰੀ ਰੇਟ ਤੈਅ ਕੀਤੇ ਜਾਣ ਖਾਸ ਕਰਕੇ ਆਲੂਆਂ ਦੀ ਫਸਲ ਦਾ ਰੇਟ 1000 ਰੁਪਏ ਪ੍ਰਤੀ ਕੁਇਟਲ ਤੈਅ ਕੀਤਾ ਜਾਵੇ ਅਤੇ ਆਲੂਆਂ ਦੀ ਫਸਲ ਦੀ ਖਰੀਦ ਨੈਫਤ ਰਾਹੀਂ ਕੀਤੀ ਜਾਵੇ।