ਪੁਲਸ ਵਲੋਂ ਨਜਾਇਜ਼ ਰੇਤ ਦੇ 5 ਟਿੱਪਰ ਤੇ 1 ਜੇ.ਸੀ. ਬੀ. ਮਸ਼ੀਨ ਜ਼ਬਤ

05/15/2019 9:36:55 PM

ਲੁਧਿਆਣਾ,(ਅਨਿਲ): ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਬੂਟਾ 'ਚ ਪਿਛਲੇ 3 ਮਹੀਨੇ ਤੋਂ ਦਿਨ ਦੇ ਉਜਾਲੇ 'ਚ ਪੁਲਸ ਤੇ ਮਾਈਨਿੰਗ ਵਿਭਾਗ ਦੀਆਂ ਅੱਖਾਂ 'ਚ ਧੂੜ ਪਾ ਕੇ ਚਲਾਈ ਜਾ ਰਹੀ ਨਜਾਇਜ਼ ਰੇਤ ਦੀ ਖੱਡ 'ਤੇ ਜ਼ਿਲਾ ਪ੍ਰਸ਼ਾਸਨ ਦੀ ਸਪੈਸ਼ਲ ਟੀਮ ਨੇ ਛਾਪੇਮਾਰੀ ਕੀਤੀ। ਜਿਸ ਸਬੰਧੀ ਅੱਜ ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਕੇਵਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੀ ਟੀਮ ਨੇ ਥਾਣਾ ਮੇਹਰਬਾਨ ਦੀ ਪੁਲਸ ਨੂੰ ਨਾਲ ਲੈ ਕੇ ਅੱਜ ਪਿੰਡ ਬੂਟਾ 'ਚ ਚੱਲ ਰਹੀ ਨਜਾਇਜ਼ ਰੇਤ ਦੀ ਖੱਡ 'ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਮੌਕੇ 'ਤੇ 5 ਟਿੱਪਰ ਤੇ 1 ਜੇ. ਸੀ. ਬੀ. ਮਸ਼ੀਨ ਨੂੰ ਜ਼ਬਤ ਕਰਕੇ ਥਾਣਾ ਮੇਹਰਬਾਨ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਪਿੰਡ ਸੇਲਿਕਿਆਨਾ 'ਚ ਸੂਬਾ ਸਰਕਾਰ ਨੇ ਸਰਕਾਰੀ ਰੇਤ ਦੀ ਖੱਡ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਲੋਕ ਉਸ ਖੱਡ ਦੀ ਆੜ 'ਚ ਲੁਧਿਆਣਾ 'ਚ ਨਜਾਇਜ਼ ਤਰੀਕੇ  ਨਾਲ ਖੱਡ ਨੂੰ ਚਲਾ ਰਹੇ ਸਨ। ਜਿਸ 'ਤੇ ਅੱਜ ਛਾਪੇਮਾਰੀ ਕਰ ਕੇ ਕਾਰਵਾਈ ਕੀਤੀ ਗਈ ਹੈ। ਜਿਸ ਸਬੰਧੀ ਥਾਣਾ ਮੇਹਰਬਾਨ ਦੀ ਪੁਲਸ ਨੇ ਜ਼ਮੀਨ ਮਾਲਕ ਗੁਰਮੀਤ ਸਿੰਘ ਪਿੰਡ ਸੀੜਾ ਤੇ ਸੁਖਦੇਵ ਸਿੰਘ ਬਿੱਲਾ ਸਸਰਾਲੀ ਕਾਲੋਨੀ ਖਿਲਾਫ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।