300 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 1 ਕਾਬੂ

10/12/2019 1:10:29 PM

ਫਤਿਹਗੜ੍ਹ ਸਾਹਿਬ (ਵਿਪਨ, ਜਗਦੇਵ)—ਥਾਣਾ ਸਰਹਿੰਦ ਵੱਲੋਂ ਪਿੰਡ ਤਰਖਾਣ ਮਾਜਰਾ ਕੋਲ ਲਗਾਏ ਗਏ ਨਾਕੇ ਦੌਰਾਨ ਇਕ ਬਲੈਰੋ ਗੱਡੀ 'ਚੋਂ 300 ਸ਼ਰਾਬ ਦੀਆਂ (ਮਾਰਕਾ ਰਸੀਲਾ ਸੰਤਰਾ) ਨਾਜਾਇਜ਼ ਪੇਟੀਆਂ ਨੂੰ ਬਰਾਮਦ ਕੀਤਾ ਗਿਆ ਹੈ । ਡੀ.ਐੱਸ. ਪੀ ਫ਼ਤਿਹਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹਿੰਦ ਥਾਣਾ ਇੰਚਾਰਜ ਇੰਸਪੈਕਟਰ ਰਜਨੀਸ ਸੂਦ ਵਲੋਂ ਪੁਲਸ ਪਾਰਟੀ ਸਮੇਤઠਲਗਾਏ ਗਏ ਨਾਕੇ ਬਲੈਰੋ ਗੱਡੀ ਦੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਹੈ। 

ਸੀਨੀਅਰ ਕਪਤਾਨ ਪੁਲਸ ਫ਼ਤਹਿਗੜ੍ਹ ਸਾਹਿਬ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਹਰਪਾਲ ਸਿੰਘ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਫਤਿਹਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਜਨੀਸ਼ ਕੁਮਾਰ, ਮੁੱਖ ਅਫਸਰ ਥਾਣਾ ਸਰਹਿੰਦ ਵੱਲੋਂ ਸਿਫਟਿੰਗ ਨਾਕਾਬੰਦੀ ਸਰਵਿਸ ਰੋਡ ਟੀ ਪੁਆਇੰਟ ਤਰਖਾਣ ਮਾਜਰਾ ਕਰਵਾਈ ਹੋਈ ਸੀ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਪਾਸ ਇਤਲਾਹ ਦਿੱਤੀ ਕਿ ਰਾਜੇਸ਼ ਕੁਮਾਰ ਉਰਫ ਬੰਟੀ ਵਾਸੀ ਸੁਨੇਟ ਥਾਣਾ ਫਤਿਹਪੁਰ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਜੋ ਕਿ ਬਾਹਰੋਂ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ ਤੇ ਜੋ ਬਲੈਰੋ ਗੱਡੀ ਜਿਸ 'ਤੇ ਤਰਪਾਲ ਪਾਈ ਹੋਈ ਹੈ, ਵਿੱਚ ਭਾਰੀ ਮਾਤਰਾ ਵਿੱਚ ਦੇਸੀ ਸ਼ਰਾਬ ਲੋਡ ਕਰਕੇ ਰਾਜਪੁਰਾ ਸਾਇਡ ਤੋਂ ਸਰਹਿੰਦ ਸਾਇਡ ਨੂੰ ਆ ਰਿਹਾ ਹੈ, ਜੇਕਰ ਚੈਕਿੰਗ ਕੀਤੀ ਜਾਵੇ ਤਾਂ ਰਾਜੇਸ਼ ਕੁਮਾਰ  ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ।ਜਿਸ ਤੇ ਪੁਲਸ ਵਲੋਂ ਨਾਕੇਬੰਦੀ ਦੌਰਾਨ ਬਲੈਰੋ ਗੱਡੀ ਨੂੰ ਚੈੱਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬਲੈਰੋ ਗੱਡੀ ਨੰਬਰੀ ਉੱਕਤ ਵਿੱਚੋਂ 300 ਪੇਟੀਆਂ ਸ਼ਰਾਬ ਮਾਰਕਾ ਰਸੀਲਾ ਸੰਤਰਾ ਸ਼ਰਾਬ (ਪੰਜਾਬ) ਠੇਕਾ ਦੇਸੀ ਬਰਾਮਦ ਕੀਤੀ ਤੇ ਕਥਿਤ ਦੋਸ਼ੀ ਰਾਜੇਸ਼ ਕੁਮਾਰ  ਵਾਸੀ ਸੁਨੇਟ ਥਾਣਾ ਫਤਹਿਪੁਰ ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਸ਼ਰਾਬ ਕਿੱਥੋਂ ਲੈ ਕੇ ਆਉਂਦਾ ਹੈ ਤੇ ਕਿੱਥੇ-ਕਿੱਥੇ ਸਪਲਾਈ ਕਰਦਾ ਹੈ ਅਤੇ ਇਸ ਕੰਮ ਵਿੱਚ ਇਸ ਦੇ ਨਾਲ ਹੋਰ ਸਾਥੀਆਂ ਬਾਰੇ ਵੀ ਪਤਾ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
 


 


Shyna

Content Editor

Related News