ਮੈਂ ਆਪਣੇ ਲੋਕਾਂ ਅਤੇ ਆਪਣੇ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ : ਕੇਵਲ ਢਿੱਲੋਂ

05/24/2019 12:34:56 AM

ਸੰਗਰੂਰ/ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ) - ਲੋਕ ਸਭਾ ਚੋਣਾਂ ਵਿਚ ਸੰਗਰੂਰ ਲੋਕ ਸਭਾ ਦੇ ਲੋਕਾਂ ਵਲੋਂ ਦਿੱਤੇ ਅਥਾਹ ਪਿਆਰ ਲਈ ਮੈਂ ਸਦਾ ਰਿਣੀ ਰਹਾਂਗਾ। ਮੈਂ ਸ਼ੁਕਰਗੁਜ਼ਾਰ ਹਾਂ ਸਮੁੱਚੀ ਲੀਡਰਸ਼ਿਪ ਦਾ, ਆਪਣੇ ਵਰਕਰ ਸਾਹਿਬਾਨਾਂ ਦਾ ਅਤੇ ਆਪਣੇ ਸਮਰਥਕਾਂ ਦਾ ਜਿਨ੍ਹਾਂ ਨੇ ਮੈਨੂੰ ਅਥਾਹ ਪਿਆਰ ਤੇ ਭਰਪੂਰ ਸਮਰਥਨ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਲੋਕਾਂ ਵਲੋਂ ਦਿੱਤੇ ਗਏ ਫੈਸਲਾ ਨੂੰ ਸਿਰ ਮੱਥੇ ਕਬੂਲ ਕਰਦਾ ਹਾਂ ਤੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਉਨ੍ਹਾਂ ਦੇ ਨਾਲ ਸਦਾ ਮੋਢੇ ਨਾਲ ਮੋਢਾ ਜੋਡ਼ ਕੇ ਖਡ਼ਾ ਰਹਾਂਗਾ ਤੇ ਆਪਣੇ ਹਲਕੇ ਦੇ ਅੰਦਰ ਵਿਕਾਸ ਲਈ ਸਦਾ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਮੇਰਾ ਸਿਆਸਤ ’ਚ ਆਉਣ ਦਾ ਇਕੋ-ਇਕ ਮਕਸਦ ਸੀ ਵਿਕਾਸ ਤੇ ਮੈਂ ਆਪਣੇ ਹਲਕੇ ਦੇ ਅੰਦਰ ਵਿਕਾਸ ਪ੍ਰਤੀ ਆਖਰੀ ਸਾਹ ਤਕ ਵਚਨਬੱਧ ਹਾਂ। ਆਪਣੇ ਇਲਾਕੇ ਨੂੰ ਅਗਾਂਹ ਵਧੂ ਵੇਖਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਕੋਈ ਕਸਰ ਨਹੀਂ ਛੱਡਾਂਗਾ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦਾ ਸ਼ੁਕਰਗੁਜਾਰ ਹਾਂ ਜਿਨ੍ਹਾਂ ਨੇ ਮੇਨੂੰ ਅਥਾਹ ਪਿਆਰ ਦਿੱਤਾ ਤੇ ਮੈਨੂੰ ਲਗਭਗ 3 ਲੱਖ ਵੋਟਾਂ ਪਾ ਅਥਾਹ ਸਮਰਥਨ ਦਿੱਤਾ।

Bharat Thapa

This news is Content Editor Bharat Thapa