ਮਾਮੂਲੀ ਤਕਰਾਰ ਕਾਰਣ ਪਤੀ ਨੇ ਪਤਨੀ ’ਤੇ ਚਲਾਈਆਂ ਗੋਲੀਆਂ

07/31/2020 12:37:42 PM

ਮਲੋਟ, (ਜੁਨੇਜਾ)- ਥਾਣਾ ਸਦਰ ਮਲੋਟ ਅਧੀਨ ਆਉਂਦੇ ਪਿੰਡ ਭਲੇਰੀਆਂ ਵਿਖੇ ਇਕ ਵਿਅਕਤੀ ਨੇ ਮਾਮੂਲੀ ਤਕਰਾਰ ਕਰ ਕੇ ਆਪਣੀ ਪਤਨੀ ਦੀ ਜਾਨ ਲੈਣ ਲਈ ਦੋ ਗੋਲੀਆਂ ਚਲਾਈਆਂ, ਜਿਸ ਕਰ ਕੇ ਉਹ ਗੰਭੀਰ ਜ਼ਖਮੀ ਹੋ ਗਈ। ਇਸ ਸਬੰਧੀ ਪੁਲਸ ਨੇ ਜ਼ਖਮੀ ਔਰਤ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਉਸਦੇ ਪਤੀ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਪਤਨੀ ਪਰਵਿੰਦਰ ਸਿੰਘ ਵਾਸੀ ਭਲੇਰੀਆ ਨੇ ਸਦਰ ਮਲੋਟ ਪੁਲਸ ਨੂੰ ਦਰਜ ਕਰਾਏ ਬਿਆਨਾਂ ਵਿਚ ਦੱਸਿਆ ਹੈ ਕਿ ਉਸਦੇ ਪਤੀ ਪਰਵਿੰਦਰ ਸਿੰਘ ਨੇ ਆਪਣੀ ਲਾਈਸੈਂਸੀ ਬਾਰਾਂ ਬੋਰ ਬੰਦੂਕ ਨਾਲ ਦੋ ਗੋਲੀਆਂ ਮਾਰੀਆਂ ਜਿਹਡ਼ੀਆਂ ਉਸਦੀ ਬਾਂਹ ਅਤੇ ਵੱਖੀ ਵਿਚ ਲੱਗੀਆਂ। ਸੁਖਪ੍ਰੀਤ ਕੌਰ ਦੀ ਹਾਲਤ ਗੰਭੀਰ ਹੋ ਗਈ, ਜਿਸ ਤੋਂ ਬਾਅਦ ਉਸਨੂੰ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਅਾਪ੍ਰੇਸ਼ਨ ਕੀਤਾ ਗਿਆ ਹੈ।


Bharat Thapa

Content Editor

Related News