ਨਜਾਇਜ਼ ਸਬੰਧਾਂ ’ਤੇ ਇਤਰਾਜ਼ ਕਰਨ ਵਾਲੀ ਪਤਨੀ ਦਾ ਕਤਲ ਕਰਨ ਵਾਲਾ ਦੋਸ਼ੀ ਪਤੀ ਗ੍ਰਿਫ਼ਤਾਰ

03/26/2022 4:29:04 PM

ਮਲੋਟ (ਸ਼ਾਮ ਜੁਨੇਜਾ) : ਸ਼ੁੱਕਰਵਾਰ ਨੂੰ ਬਾਬਾ ਦੀਪ ਸਿੰਘ ਨਗਰ ਹੋਏ ਇੱਕ ਮਹਿਲਾ ਦੇ ਕਤਲ ਮਾਮਲੇ ਵਿਚ ਸਿਟੀ ਪੁਲਸ ਨੇ ਉਸ ਦੇ ਪਤੀ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਦੇ ਕਿਸੇ ਪਰਾਈ ਔਰਤ ਨਾਲ ਨਜਾਇਜ਼ ਸਬੰਧ ਚdਲ ਰਹੇ ਸਨ ਜਿਸ ਦਾ ਉਸ ਦੀ ਪਤਨੀ ਨੂੰ ਇਤਰਾਜ਼ ਸੀ ਅਤੇ ਰਸਤੇ ਦਾ ਕੰਡਾ ਕੱਢਣ ਦੀ ਮੰਸ਼ਾਂ ਨਾਲ  ਪਤੀ ਨੇ ਗਲ ਘੁੱਟ ਕੇ ਪਤਨੀ ਦਾ ਕਤਲ ਕੀਤਾ ਸੀ।  ਇਸ ਸਬੰਧੀ ਮਲੋਟ ਦੇ ਡੀ.ਐੱਸ.ਪੀ ਜਸਪਾਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ 25 ਮਾਰਚ ਨੂੰ ਬਾਬਾ ਦੀਪ ਸਿੰਘ ਨਗਰ ਵਾਰਡ ਨੰਬਰ 8 ਵਿਖੇ 38 ਸਾਲ ਦੀ ਔਰਤ ਭਾਗਵੰਤੀ ਦੀ ਲਾਸ਼ ਨੂੰ ਘਰ ਅੰਦਰ ਖਾਲੀ ਗੱਟਿਆਂ ਥੱਲੇ ਮਿਲੀ ਸੀ, ਜਦਕਿ ਉਸ ਦਾ ਪਤੀ ਘਰੋਂ ਫ਼ਰਾਰ ਸੀ।

ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਪਹਿਲੀ ਵਾਰ ਮਾਨਸਾ ਪਹੁੰਚੇ ਭਗਵੰਤ ਮਾਨ, ਕਿਹਾ ਕਿਸਾਨਾਂ ਦੇ ਦੁੱਖ ਵੰਡਾਉਣ ਆਇਆ ਹਾਂ

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕਾ ਭਾਗਵੰਤੀ ਦੇ ਭਰਾ ਰਣਜੀਤ ਕੁਮਾਰ ਪੁੱਤਰ ਲੇਖ ਰਾਜ ਕਾਲੀ ਵਿਜੈ ਨਗਰ ਜ਼ਿਲ੍ਹਾ ਸ੍ਰੀ ਗੰਗਾਨਗਰ ਨੇ ਦੱਸਿਆ ਕੀ ਉਸਦੇ ਜੀਜੇ ਜਗਦੀਸ਼ ਕੁਮਾਰ ਦੇ ਕਿਸੇ ਪਰਾਈ ਔਰਤ ਨਾਲ ਨਜਾਇਜ਼ ਸਬੰਧ ਸਨ ਜਿਸ ’ਤੇ ਭਾਗਵੰਤੀ ਇਤਰਾਜ਼ ਕਰਦੀ ਸੀ ਅਤੇ ਪਤੀ-ਪਤਨੀ ਵਿਚਕਾਰ ਤਕਰਾਰ ਰਹਿੰਦਾ ਸੀ। ਜਗਦੀਸ਼ ਆਪਣੀ ਪਤਨੀ ਦੀ ਮਾਰਕੁੱਟ ਵੀ ਕਰਦਾ ਸੀ । ਕੱਲ੍ਹ ਸਵੇਰੇ ਜਦੋਂ ਉਨ੍ਹਾਂ ਦੇ ਲੜਕੇ ਬਾਹਰ ਗਾਵਾਂ ਨੂੰ ਚਰਾਉਣ ਵਾਸਤੇ ਲੈ ਗਏ ਤਾਂ ਜਗਦੀਸ਼ ਨੇ ਭਾਗਵੰਤੀ ਦਾ ਕਤਲ ਕਰਕੇ ਉਸ ਦੀ ਲਾਸ਼ ਉੱਪਰ ਖਾਲੀ ਗੱਟੇ ਸੁੱਟ ਦਿੱਤੇ। ਡੀ.ਐੱਸ.ਪੀ.ਮਲੋਟ ਨੇ ਦੱਸਿਆ ਕਿ ਐੱਸ. ਐੱਚ. ਓ. ਚੰਦਰ ਸ਼ੇਖਰ ਦੀ ਅਗਵਾਈ ਹੇਠ ਸਿਟੀ ਮਲੋਟ ਪੁਲਸ ਨੇ ਉਨ੍ਹਾਂ ਦੇ ਬਿਆਨਾਂ ’ਤੇ ਐੱਫ.ਆਈ.ਆਰ. ਨੰਬਰ 54 ਮਿਤੀ 25/3/22 ਅ/ਧ 302 ਅਧੀਨ ਮਾਮਲਾ ਦਰਜ ਕਰਨ ਪਿੱਛੋਂ ਜਗਦੀਸ਼ ਕੁਮਾਰ ਪੁੱਤਰ ਠਾਕੁਰ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News