ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁੱਖੀ ਪਤੀ ਨੇ ਲਿਆ ਫਾਹ, ਮੌਤ

04/22/2020 1:56:18 AM

ਸਰਦੂਲਗੜ੍ਹ,(ਚੋਪੜਾ)- ਨਜਦੀਕੀ ਪਿੰਡ ਸਰਦੂਲੇਵਾਲਾ ਵਿਖੇ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁੱਖੀ ਹੋ ਕੇ ਪਤੀ ਲੱਖਾ ਸਿੰਘ ਵਾਸੀ ਸਰਦੂਲੇਵਾਲਾ ਨੇ ਖੇਤਾਂ 'ਚ ਦਰਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਮ੍ਰਿਤਕ ਦੇ ਭਰਾ ਗੋਰੀ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਭਰਜਾਈ ਰਮਨਦੀਪ ਕੌਰ ਪਤਨੀ ਲੱਖਾ ਸਿੰਘ ਦੇ Àਮੀ ਰਾਮ ਉਰਫ ਕਾਲਾ ਵਾਸੀ ਰਤੀਆ ਨਾਲ ਨਜਾਇਜ਼ ਸਬੰਧ ਸਨ। ਜਿਸ ਬਾਰੇ ਲੱਖਾ ਸਿੰਘ ਸਾਨੂੰ ਦੱਸਦਾ ਹੁੰਦਾ ਸੀ ਅਤੇ ਅਸੀ Àਮੀ ਰਾਮ ਨੂੰ ਬਹੁਤ ਸਮਝਾਇਆ ਪਰੰਤੂ ਉਹ ਬਾਝ ਨਹੀ ਆਇਆ। ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁੱਖੀ ਹੋ ਕੇ ਉਸਨੇ ਦਰਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਮੀ ਰਾਮ ਅਤੇ ਰਮਨਦੀਪ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਰਵਾਈ ਸੁਰੂ ਕਰ ਦਿੱਤੀ ਹੈ।


Bharat Thapa

Content Editor

Related News