11 ਕਿਲੋ ਭੁੱਕੀ ਸਣੇ ਅਡ਼ਿੱਕੇ

10/18/2018 6:35:32 AM

ਅਬੋਹਰ,(ਸੁਨੀਲ)– ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਇਕ ਵਿਅਕਤੀ ਨੂੰ 11 ਕਿਲੋ ਭੁੱਕੀ ਸਣੇ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 ਪ੍ਰਾਪਤ ਜਾਣਕਾਰੀ  ਅਨੁਸਾਰ ਸਹਾਇਕ ਸਬ-ਇੰਸਪੈਕਟਰ ਸੱਜਣ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਬਹਾਵਲਵਾਸੀ ਲਿੰਕ ਰੋਡ ’ਤੇ ਗਸ਼ਤ ਕਰ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ  ਕੋਲੋਂ 11 ਕਿਲੋ ਭੁੱਕੀ ਬਰਾਮਦ ਹੋਈ। ਫਡ਼ੇ ਗਏ ਦੋਸ਼ੀ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਗੁਰਬਚਨ ਸਿੰਘ  ਵਾਸੀ ਢਾਣੀ ਨਾਈਆਂ ਵਾਲੀ ਦੇ ਰੂਪ ’ਚ ਹੋਈ ਹੈ।