ਸੈਂਕੜਿਆਂ ਦੀ ਤਾਦਾਦ ''ਚ ਔਰਤਾਂ ਤੇ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ, ਕੀਤੀ ਇਹ ਮੰਗ

09/14/2020 5:37:26 PM

ਨਾਭਾ(ਰਾਹੁਲ ਖੁਰਾਣਾ) - ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ, ਰਾਸ਼ਟਰ ਵਿਰੋਧੀ ਨੀਤੀਆਂ ਵਿਰੁੱਧ ਥਾਂ-ਥਾਂ 'ਤੇ ਰੋਸ ਪ੍ਅਰਦਰਸ਼ਨ ਹੋ ਰਹੇ ਹਨ। ਪੰਜਾਬ ਦੇ ਕਿਰਤੀਆਂ ਦੀਆਂ ਭਖਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਲਈ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਸਾਂਝੇ ਤੌਰ ਰੋਸ ਜ਼ਾਹਰ ਕੀਤਾ ਗਿਆ। ਇਹ ਪ੍ਰਦਰਸ਼ਨ ਨਾਭਾ ਤਹਿਸੀਲ ਕੰਪਲੈਕਸ ਦੇ ਬਾਹਰ ਆਪਣੀ ਮੰਗਾਂ ਲਈ ਸੈਂਕੜੇ ਦੀ ਤਦਾਦ ਵਿਚ ਔਰਤਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਆਪਣਾ ਕੀਤਾ ਗਿਆ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਫਾਈਨਾਂਸ ਕੰਪਨੀਆਂ ਅਤੇ ਹੋਰ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਤੋਂ ਲਏ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾਣ ਅਤੇ ਫਾਈਨਸ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਜਾਣ। ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਸਾਰੇ ਪਿੰਡਾਂ ਵਿਚ ਕੰਮ ਸ਼ੁਰੂ ਕੀਤਾ ਜਾਵੇ ਤੇ ਰਹਿੰਦੇ ਬਕਾਇਆ ਤੁਰੰਤ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਬਿੱਲਾਂ ਨੂੰ ਮੁਆਫ਼ ਕੀਤਾ ਜਾਵੇ ਅਤੇ ਰਾਸ਼ਨ ਕਾਰਡ ਜੋ ਕੱਟ ਦਿੱਤੇ ਗਏ ਨੇ ਉਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ।

ਇਸ ਮੌਕੇ ਕਾਮਰੇਡ ਧਰਮਪਾਲ ਸਿੰਘ ਅਤੇ ਕਾਮਰੇਡ ਗੁਰਮੀਤ ਸਿੰਘ ਨੇ ਕਿਹਾ ਕਿ ਫਾਈਨਾਂਸ ਕੰਪਨੀਆਂ ਪਹਿਲਾਂ ਪਿੰਡਾਂ ਦੇ ਵਿਚ ਗਰੁੱਪ ਬਣਾ ਕੇ ਬੀਬੀਆਂ ਨੂੰ ਪੈਸੇ ਦਿੰਦੀਆਂ ਸਨ। ਹੁਣ ਜਦੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਪੈਸੇ ਮੋੜਨ ਦੇ ਵਿਚ ਲੋਕ ਅਸਮਰੱਥ ਹਨ ਤੇ ਫਾਈਨੈਂਸ ਕੰਪਨੀਆਂ ਪਿੰਡਾਂ ਵਿਚ ਜਾ ਕੇ ਔਰਤਾਂ ਨੂੰ ਮਜਬੂਰ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਐਮ.ਐਲ.ਏ., ਐੱਮ. ਪੀਜ਼. ਤਿੰਨ ਜਾਂ ਚਾਰ ਪੈਨਸ਼ਨਾਂ ਲੈਂਦੇ ਹਨ ਉਨ੍ਹਾਂ ਨੂੰ ਰੱਦ ਕਰਕੇ ਇਨ੍ਹਾਂ ਗ਼ਰੀਬ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਮਾਫ਼ ਕੀਤਾ ਜਾਣ। ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਹੈ ਅਤੇ ਇਹ ਗਰੀਬ ਲੋਕਾਂ ਦਾ ਖ਼ੂਨ ਚੂਸ ਕੇ ਕਾਰਪੋਰੇਟ ਘਰਾਨਿਆਂ ਦਾ ਢਿੱਡ ਭਰ ਰਹੀ ਹੈ। ਪ੍ਰਾਈਵੇਟ ਫਾਇਨਾਂਸ ਕੰਪਨੀ ਦੇ `ਰਿਕਵਰੀ ਮੈਨ' ਪਿੰਡਾਂ ਦੇ ਵਿਚ ਔਰਤਾਂ ਨੂੰ ਮਜਬੂਰ ਕਰਦੇ ਹਨ ਅਤੇ ਨਾਲ ਔਰਤਾਂ ਨਾਲ ਬਦਸਲੂਕੀ ਕਰਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਇਨ੍ਹਾਂ ਨੂੰ ਰੋਕਿਆ ਜਾਵੇ ਅਤੇ ਗਰੀਬ ਔਰਤਾਂ ਦੇ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇ।

ਇਸ ਮੌਕੇ ਪ੍ਰਦਰਸ਼ਨਕਾਰੀ ਔਰਤ ਨੇ ਕਿਹਾ ਕਿ ਸਾਡਾ ਕਰਜ਼ਾ ਮੁਆਫ਼ ਕੀਤਾ ਜਾਵੇ ਅਸੀਂ ਬਹੁਤ ਮਜਬੂਰ ਹਾਂ ਸਾਡੇ ਘਰੇ ਖਾਣ ਨੂੰ ਰਾਸ਼ਨ ਵੀ ਨਹੀਂ ਹੈ। ਅਸੀਂ ਬਹੁਤ ਔਖੀ ਹਾਲਤ ਦੇ ਵਿਚ ਦਿਨ ਕੱਟਣ ਨੂੰ ਮਜਬੂਰ ਹਾਂ। ਸਾਡੇ ਵਿਚੋਂ ਕਈ ਔਰਤਾਂ ਇੰਨੀਆਂ ਜ਼ਿਆਦਾ ਦੁਖੀ ਹਨ ਕਿ ਉਹ ਗੱਲ ਫਾਹਾ ਲੈਣ ਨੂੰ ਵੀ ਮਜਬੂਰ ਹਨ। ਅਸੀਂ ਮੰਗ ਕਰਦੇ ਹਾਂ ਕਿ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ।


Harinder Kaur

Content Editor

Related News